jagriti.net

[gtranslate]

ਦਿ ਆਪ੍ਰੇਸਡ ਇੰਡੀਅਨ- ਸਾਹਿਬ ਕਾਂਸ਼ੀ ਰਾਮ ਦੇ ਸੰਪਾਦਕੀ ਲੇਖ ਅਪ੍ਰੈਲ,1979

ਪਿਛੜੀਆਂ ਜਾਤਾਂ (ਐਸ. ਸੀ., ਐਸ. ਟੀ. ਓ. ਬੀ. ਸੀ.) ਭਾਰਤ ਦੀ ਜਨਸੰਖਿਆ

ਦੀ ਦੋ ਤਿਹਾਈ ਬੈਠਦੀਆਂ ਹਨ, ਨਾਲ ਹੀ ਪਹਿਲਾਂ ਤੋਂ ਹੀ ਘੱਟ ਗਿਣਤੀ ਮੰਨੇ ਜਾਣ ਵਾਲਿਆਂ ਦੀ ਸੰਖਿਆ 17.2 ਪ੍ਰਤੀਸ਼ਤ ਹੈ। ਪਿਛੜੀਆਂ ਜਾਤੀਆਂ ਵਿੱਚ ਵੀ ਅਨੁਸੂਚਿਤ ਜਾਤੀ ਤੇ ਜਨ ਜਾਤੀ ਭਾਰਤੀ ਪਿੱਛੜੇਪਨ ਦੀ ਮੁੱਖ ਸਮੱਸਿਆ ਹੈ। ਇਸ ਪ੍ਰਕਾਰ ਪਿਛੜੇ ਅਤੇ ਘੱਟ ਗਿਣਤੀ ਸਮਾਜਾਂ ਨੂੰ ਮਿਲਾ ਕੇ ਜੋ ਕੁਲ ਜਨਸੰਖਿਆ ਦਾ 85 ਪ੍ਰਤੀਸ਼ਤ ਬੈਠਦਾ ਹੈ। ਰਾਸ਼ਟਰ ਦੀਆਂ ਸਮਾਚਾਰ ਸੇਵਾਵਾਂ ਵਿੱਚ ਇੱਕ ਛੋਟੀ ਜਿਹੀ ਹਿੱਸੇਦਾਰੀ ਹੈ। ਉਨ੍ਹਾਂ ਨਾਲ ਸੰਬੰਧਿਤ ਖਬਰਾਂ ਅਤੇ ਉਨ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਨੂੰ ਇਸ ਪ੍ਰੈਸ ਮੀਡੀਆ ਵਿੱਚ ਹਲਕੇ ਢੰਗ ਨਾਲ ਲਿਆ ਜਾਂਦਾ ਹੈ। ਨੌਜਵਾਨਾਂ, ਕਿਸਾਨਾਂ, ਵਿਦਿਾਰਥੀਆਂ, ਮਜ਼ਦੂਰਾਂ, ਸਿੱਖਿਅਤ ਕਰਮਚਾਰੀਆਂ ਇੱਥੋਂ ਤੱਕ ਕਿ ਨੇਤਾਵਾਂ ਦਾ ਸੰਗਠਨ ਚਲਾ ਰਹੇ ਇਸ ਸਮਾਜ ਦੇ ਲੋਕ ਪੂਰੀ ਅਤੇ ਸਹੀ ਜਾਣਕਾਰੀ ਦੀ ਕਮੀ ਵਿੱਚ ਘਟਨਾਵਾਂ ਦੀ ਅਸਲੀਅਤ ਤੋਂ ਹਨੇਰੇ ਵਿੱਚ ਰਹਿੰਦੇ ਹਨ।

ਦਲਿਤਾਂ ਤੇ ਅੱਤਿਆਚਾਰ

ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਅਮਾਨਵੀ, ਅਪਮਾਨ, ਫਿਟਕਾਰ ਤੇ ਅੱਤਿਆਚਾਰ ਕੀਤਾ ਜਾਂਦਾ ਹੈ ਕਿ ਕੋਈ ਵੀ ਇਹ ਸੋਚਣ ’ਤੇ ਮਜ਼ਬੂਰ ਹੋ ਜਾਂਦਾ ਹੈ ਕਿ ਇਨ੍ਹਾਂ ਲੋਕਾਂ ਦਾ ਜਨਮ ਸਿਰਫ ਅਜਿਹੀਆਂ ਬੇਤੁਕੀਆਂ ਹਰਕਤਾਂ ਨੂੰ ਸਹਿਣ ਕਰਨ ਦੇ ਲਈ ਹੀ ਹੋਇਆ ਹੈ। ਇਹ ਇੱਕ ਜਾਣਿਆ-ਪਛਾਣਿਆ ਅਤੇ ਸਵੀਕਾਰਿਆ ਤੱਥ ਹੈ ਜੋ ਕਿ ਕੁਝ ਵੀ ਪ੍ਰੈਸ ਮੀਡੀਆ ਵਿੱਚ ਨਜ਼ਰ ਆਉਦਾ ਹੈ। ਉਹ ਇੱਕ ਪਾਣੀ ਵਿੱਚ ਵਹਿਣ ਵਾਲੇ ਵਿਸ਼ਾਲ ਬਰਫ ਦੇ ਪਰਬਤ ਦਾ ਉਪਰੀ ਛੋਟਾ ਹਿੱਸਾ ਹੈ; ਜਦਕਿ ਖਬਰਾਂ ਦਾ ਬਹੁਤ ਵੱਡਾ ਹਿੱਸਾ ਸ਼ਾਸਕ ਵਰਗ ਅਤੇ ਸੱਤਾਧਾਰੀਆਂ ਦੁਆਰਾ ਜਾਣ-ਬੁੱਝ ਕੇ ਠੰਢੇ ਬਸਤੇ ਵਿੱਚ ਲੁਕਾ ਦਿੱਤਾ ਜਾਂਦਾ ਹੈ। ਨਹਿਰੂ ਅਤੇ ਇੰਦਰਾ ਦੇ ਸ਼ਾਸਨ ਵਿੱਚ ਹੋਏ ਇਸ ਤਰ੍ਹਾਂ ਦੇ ਅੱਤਿਅਚਾਰਾਂ ਦੇ ਅੰਕੜਿਆਂ ਨੂੰ ਜੋੜਕੇ ਦੇਖਿਆ ਜਾਵੇ ਤਾਂ ਸੰਖਿਆ ਹੈਰਾਨ ਕਰਨ ਵਾਲੀ ਹੈ। ਇਨ੍ਹਾਂ ਬੇਸਹਾਰੇ ਅਤੇ ਦਲਿਤ ਭਾਰਤੀਆਂ ’ਤੇ ਢਾਹੇ ਗਏ, ਅਪਰਾਧਾਂ ਦੀ ਪ੍ਰਵਿਰਤੀ ਅਤੇ ਗੰਭੀਰਤਾ ਭਾਰਤ ਦੇ ਕੋਨੇ-ਕੋਨੇ ਵਿੱਚ ਇੰਨੀ ਪ੍ਰਗਟ ਹੋ ਚੁੱਕੀ ਹੈ ਕਿ ਇਸ ਦੇ ਲਈ ਕੋਈ ਨਵਾਂ ਉਲੇਖ ਲੋੜੀਂਦਾ ਨਹੀਂ ਹੈ। ਜਨਤਾ ਪਾਰਟੀ ਦੇ ਪਿਛਲੇ ਦੋ ਸਾਲ ਦੇ ਸ਼ਾਸਨ ਕਾਲ ਵਿੱਚ ਹੋਈਆਂ ਦਲਿਤ ਭਾਰਤੀਆਂ ’ਤੇ ਗੰਭੀਰ ਅਪਰਾਧਾਂ ਦੀਆਂ ਘਟਨਾਵਾਂ ਦਰਸਾਉਦੀਆਂ ਹਨ ਕਿ ਜਨਤਾ ਰਾਜ, ਕਾਂਗਰਸ ਰਾਜ ਦੇ ਪਿਛਲੇ 30 ਸਾਲਾਂ ਵਿੱਚ ਹੋਈਆਂ ਅੱਤਿਆਚਾਰਾਂ ਦੀਆਂ ਘਟਨਾਵਾਂ ਨੂੰ ਆਪਣੇ ਤਿੰਨ ਸਾਲਾਂ ਦੇ ਰਾਜ ਵਿੱਚ ਪਿੱਛੇ ਛੱਡਣ ’ਤੇ ਉਤਾਰੂ ਹੈ।

ਉਤਰ ਵਿੱਚ ਬਰੇਲੀ ਅਤੇ ਦੱਖਣ ਵਿੱਚ ਬੇਲਾਪੁਰਮ ਵਿੱਚ ਹੋਈਆਂ ਅੱਤਿਆਚਾਰ

ਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਅਨੁਸੂਚਿਤ ਜਾਤੀ ਦੇ ਅੱਤਿਆਚਾਰ ਦਾ ਕੋਟਾ ਪਹਿਲਾਂ ਹੀ ਪੂਰਾ ਹੋ ਚੁੱਕਿਆ ਹੈ। ਆਦਿ-ਵਾਸੀਆਂ ਦੇ ਲਈ ਬਿਹਾਰ ਇੱਕ ਭੁੱਖ ਦੀ ਅਤੇ ਖਤਰਨਾਕ ਰਾਜ ਬਣ ਗਿਆ ਹੈ। ਸੰਥਾਲ ਪਰਗਨਾ ਜ਼ਿਲ੍ਹੇ ਵਿੱਚ ਹੋਈਆਂ ਘਟਨਾਵਾਂ ਤੋਂ ਬਿਹਾਰ ਦੇ ਪੂਰਨਿਯਾ ਜ਼ਿਲ੍ਹੇ ਵਿੱਚ ਹਿੰਦੂ ਜਾਤੀ ਪੂਰਵਾਗ੍ਰਹੀ ਵਾਲੇ ਲੋਕਾਂ ਦੁਆਰਾ ਬੇਸਹਾਰਾ ਆਦਿਵਾਸੀਆਂ ਦੇ ਨਾਲ ਹੋਏ ਬਲਾਤਕਾਰ ਅਤੇ ਹੱਤਿਆਵਾਂ ਵਾਲਾ ਮਾਮਲਾ ਵੀ ਪਿੱਛੇ ਰਹਿ ਗਿਆ ਹੈ। ਉਸ ’ਤੇ ਜਲੇ ’ਤੇ ਲੂਣ ਛਿੜਕਣ ਵਾਲੀ ਘਟਨਾ 31 ਦਸੰਬਰ 1978 ਨੂੰ ਤਦ ਹੋਈ ਜਦ ਕੇਂਦਰੀ ਸੁਰੱਖਿਆ ਪੁਲਿਸ ਬਲ ਅਤੇ ਬਿਹਾਰ ਮਿਲਟਰੀ ਪੁਲਿਸ ਦੇ ਜਵਾਨਾਂ ਦੁਆਰਾ ਆਦਿਵਾਸੀ ਔਰਤਾਂ ਦੇ ਨਾਲ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਹੋਈਆਂ। ਪਿਛਲੇ ਸਮੇਂ ਵਿੱਚ ਇਸ ਪ੍ਰਕਾਰ ਦੇ ਕਾਂਡ ਸਾਮੰਤਵਾਦੀ ਜਿਮੀਦਾਰਾਂ ਅਤੇ ਮਹਾਜਨਾਂ, ਜੋ ਆਦਿਵਾਸੀ ਖੇਤਰਾਂ ਵਿੱਚ ਮੁੱਖ ਸ਼ੋਸ਼ਣਕਰਤਾ ਸਨ, ਦੇ ਦੁਆਰਾ ਕੀਤੀਆਂ ਜਾਦੀਆਂ ਸਨ। ਹਿੰਦੂ ਜਾਤੀਵਾਦੀ ਪ੍ਰੈਸ ਇਸ ਪ੍ਰਕਾਰ ਦੇ ਦਲਿਤਾਂ ਦੇ ਨਾਲ ਹੋਏ ਹੱਤਿਆਕਾਂਡ ਅਤੇ ਅੱਤਿਆਚਾਰਾਂ ਦੀਆਂ ਘਟਨਾਵਾਂ ਨੂੰ ਸਿਰਫ ਨਾਮ ਦੇ ਲਈ ਕਵਰ ਕਰਦਾ ਹੈ। ਬਾਅਦ ਵਿੱਚ ਹੋਏ ਘਟਨਾਕ੍ਰਮ ਅਤੇ ਕਾਰਵਾਈ ਜੇਕਰ ਕੋਈ ਕੀਤੀ ਗਈ, ਨੂੰ ਹਿੰਦੂ ਜਾਤੀਵਾਦੀ ਪ੍ਰੈਸ ਸਥਾਨ ਨਹੀਂ ਦਿੰਦਾ ਹੈ। ਇਹ ਕਠੋਰ ਸੱਚ ਹੈ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਅਪਰਾਧੀਆਂ ਨੂੰ ਜਾਂ ਤਾਂ ਬਹੁਤ ਘੱਟ ਸਜ਼ਾ ਮਿਲਦੀ ਹੈ ਜਾਂ ਬਿਲਕੁਲ ਸਾਫ ਬਚ ਜਾਂਦੇ ਹਨ। ਇਸਦਾ ਹੱਲ ਹੋ ਸਕਦਾ ਹੈ ਜੇਕਰ ਦਲਿਤ ਭਾਰਤੀਆਂ ਦੁਆਰਾ ਸ਼ੁਰੂ ਕੀਤੀ ਜਾਗਰੂਕ ਅਤੇ ਹਰੇਕ ਪਲ ਦੀ ਸਹੀ ਖਬਰ ਦੇਣ ਵਾਲੀ ਸਮਾੱਚਾਰ ਸੇਵਾ ਦੁਆਰਾ ਉਚਿਤ ਜਨਮਤ ਤਿਆਰ ਕੀਤਾ ਜਾ ਸਕੇ।

 

ਗਿਆਨਵਾਨਾਂ (ਏਲੀਟ) ਦਾ ਵੀ ਅਪਮਾਨ

ਅਛੂਤ ਵਰਗ ਵਿੱਚ ਗਿਆਨਵਾਨਾਂ ਨੂੰ ਵੀ ਨਹੀਂ ਬਖ਼ਸ਼ਿਆ ਜਾਂਦਾ ਹੈ। ਉਹ ਆਪਣੇ ਦੈਨਿਕ ਜੀਵਨ ਵਿੱਚ ਜਾਂ ਤਾਂ ਹਰਿਆ ਭਰਿਆ ਜੀਵਨ ਜਿਉਦੇ ਹੋਏ ਵੀ

ਤਰ੍ਹਾਂ-ਤਰ੍ਹਾਂ ਨਾਲ ਬੇਇੱਜ਼ਤ ਅਤੇ ਅਪਮਾਨਿਤ ਕੀਤੇ ਜਾਂਦੇ ਹਨ। ਗੁਜਰਾਤ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਇਹ ਹੋਰ ਵੀ ਸਪਸ਼ਟ ਹੋ ਜਾਵੇਗਾ : ਜਾਮਨਗਰ ਵਿੱਚ ਇੱਕ ਮਹਿਲਾ ਨੇ ਆਪਣਾ ਆਪ੍ਰੇਸ਼ਨ ਕਰਾਉਣ ਤੋਂ ਇਸ ਅਧਾਰ ’ਤੇ ਇਨਕਾਰ ਕਰ ਦਿੱਤਾ ਕਿ ਆਪ੍ਰੇਸ਼ਨ ਕਰਨ ਵਾਲਾ ਸਰਜਨ ਅਛੂਤ ਵਰਗ ਤੋਂ ਸੀ। ਮਹਿਲਾ ਨੂੰ ਅਸਲ ਵਿੱਚ ਆਪ੍ਰੇਸ਼ਨ ਥਿਏਟਰ ਤੱਕ ਲਿਆਂਦਾ ਜਾ ਚੁੱਕਿਆ ਸੀ। ਇਸਦੇ ਬਾਵਜੂਦ ਉਸਨੇ ਮੌਤ ਨੂੰ ਚੁਣਨਾ ਜ਼ਿਆਦਾ ਚੰਗਾ ਸਮਝਿਆ, ਬਜਾਇ ਇੱਕ ਅਛੂਤ ਡਾਕਟਰ ਦੁਆਰਾ ਛੂਹੇ ਜਾਣ ਦੇ। ਇਸ ਘਟਨਾ ਦਾ ਉਲੇਖ ਕਰਦੇ ਹੋਏ ਉਸ ਸਮੇਂ ਦੇ ਗੁਜਰਾਤ ਸ਼੍ਰੀਮਾਨ ਨਰਾਇਣ ਨੇ ਕਿਹਾ ਕਿ ਇੱਕ ਉਚ ਯੋਗਤਾ ਪ੍ਰਾਪਤ SC ਨੌਜਵਾਨ ਨੂੰ ਅਹਿਮਦਾਬਾਦ ਦੇ ਇੱਕ ਕਾਲਜ ਵਿੱਚ ਚੋਣ ਹੋਣ ਦੇ ਬਾਅਦ ਵੀ ਅਧਿਕਾਰੀਆਂ ਨੇ ਉਸਦੇ ਅਛੂਤ ਹੋਣ ਦੀ ਜਾਣਕਾਰੀ ਹੋਣ ਦੇ ਬਾਅਦ ਨਿਯੁਕਤੀ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਅਜਿਹੇ ਉੱਚ ਯੋਗਤਾ ਪ੍ਰਾਪਤ ਅਛੂਤਾਂ ਦਾ ਬਾਅਦ ਵਿੱਚ ਕੀ ਹੋਇਆ। ਰਾਜਪਾਲ ਮਹਾਸ਼ਯ ਦੇ ਕਥਨ ਅਨੁਸਾਰ ਜਿਨ੍ਹਾਂ ਲੋਕਾਂ ਨੇ ਅਛੂਤ ਨਿਵਾਰਣ ਅਧਿਨਿਯਮ ਦੀ ਉਲੰਘਣ ਕੀਤੀ ਉਨ੍ਹਾਂ ਦੇ ਵਿਰੁੱਧ ਕੀ ਕਾਰਵਾਈ (ਜੇਕਰ ਹੋਈ) ਤਾਂ ਕੀ ਹੋਈ। ਸੰਭਵ ਤੌਰ ’ਤੇ ਜਿਸਦੀ ਜ਼ਿਆਦਾ ਸੰਭਾਵਨਾ ਹੈ ਕਿ ਅਜਿਹੇ ਉਚ ਯੋਗਤਾ ਪ੍ਰਾਪਤ ਅਤੇ ਇੰਨੇ ਵੱਡੇ ਪੱਧਰ ’ਤੇ ਅਛੂਤਪਨ ਦੇ ਸ਼ਿਕਾਰ ਪੀੜਤ ਹੀ ਬਣੇ ਰਹੇ ਹੋਣ ਅਤੇ ਖੁਦ ਨੂੰ ਅਲੱਗ-ਅਲੱਗ ਹੋਣ ਦਾ ਡੰਗ ਸਹਿ ਰਹੇ ਹੋਣ। ਪਰ ਇੱਕ ਦਲਿਤ ਭਾਰਤੀਆਂ ਦੀ ਮਾਲਕੀ ਵਾਲੀਆਂ ਅਤੇ ਉਨ੍ਹਾਂ ਦੇ ਹੀ ਦੁਆਰਾ ਸੰਚਾਲਿਤ ਸਮਾਚਾਰ ਸੇਵਾ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਹੀ ਸਮਾਨ ਉਚ ਯੋਗਤਾ ਪ੍ਰਾਪਤ ਅਤੇ ਅਪਮਾਨਿਤ ਕੀਤੇ ਗਏ ਅਛੂਤਾਂ ਦੇ ਸੰਪਰਕ ਵਿੱਚ ਸਹਾਇਕ ਹੋ ਸਕਦੀਆਂ ਹਨ। ਇਸ ਤਰ੍ਹਾਂ ਉਨ੍ਹਾਂ ਦੇ ਮਿਲਵੇਂ ਯਤਨ ਉਨ੍ਹਾਂ ਦੇ ਦੁੱਖਾਂ ਨੂੰ ਦੂਰ ਕਰਨ ਵਿੱਚ ਸਹਾਇਕ ਹੋਣਗੇ ਅਤੇ ਅਪਰਾਧੀਆਂ ਨੂੰ ਸਜ਼ਾ ਵੀ ਦਿਵਾਈ ਜਾ ਸਕਦੀ ਹੈ। ਨਾਲ ਹੀ ਇਸਦੇ ਨਤੀਜੇ ਵਜੋਂ ਅਛੂਤਾਂ ਦੇ ਭਵਿੱਖ ਦੀ ਦਿਸਾ ਵੀ ਤੈਅ ਹੋ ਸਕੇਗੀ।

Leave a Comment

Your email address will not be published. Required fields are marked *

Scroll to Top