ਮੇਰੀ ਕਵਿਤਾ ਸਾਥਣ ਮੇਰੀ ਜ਼ਿੰਦਗੀ ਦੀ,
ਹੈ ਅਲਹਾਮ ਤੇ ਭਾਵੇਂ ਜਨੂੰਨ ਮੇਰਾ।
ਹਰ ਇਕ ਲਾਈਨ ਵਿਚ ਬੋਲਦੀ ਰੂਹ ਮੇਰੀ,
ਅੱਖਰ-ਅੱਖਰ ਦੇ ਵਿਚ ਹੈ ਖੂਨ ਹਰ ਮੇਰਾ।
ਹਰ ਤਸ਼ਬੀਹ ਹੁੰਦੀ ਮੇਰੀ ਹੱਡ ਬੀਤੀ,
ਨਿਰਾ ਗੁੰਨ੍ਹੀਆਂ ਹੁੰਦਾ ਨਹੀਂ ਲੂਣ ਮੇਰਾ।
ਵੱਖੋ-ਵੱਖਰੇ ਹੋਣ ਸਿਰਲੇਖ ਭਾਵੇਂ,
ਹੁੰਦਾ ਸਭਨਾਂ ‘ਚ ਇੱਕੋ ਮਜ਼ਮੂਨ ਮੇਰਾ।
ਕਿਸੇ ਨਾਲ ਨਹੀਂ ਲੁੱਬੇ ਲਵਾਬ ਰਲਦਾ,
ਲੱਖਾਂ ਵਿਚੋਂ ਵੀ ਜਾਣਿਆਂ ਜਾਂਦਾ ਹਾਂ ਮੈਂ।
ਪੇਂਡੂ ਬੋਲੀ ਮੁਹਾਵਰੇ ਮੰਜਕੀ ਦੇ,
ਹਰ ਜਗਾਹ ਪਛਾਣਿਆ ਜਾਂਦਾ ਹਾਂ ਮੈਂ।
ਲੋਕ ਕਵੀ ‘ਗੁਰਦਾਸ ਰਾਮ ਆਲਮ’