jagriti.net

[gtranslate]

ਮਿੱਟੀ ਦਾ ਬੋਝ

ਅੱਜ ਹੀ ਤਾਂ ਮੇਰਾ ਵਿਆਹ ਸੀ। ਹੁਣੇ ਹੀ ਮੈਂ ਸਜੀ ਸਜਾਈ ਕਾਰ ਵਿਚੋਂ ਉਤਰੀ ਹਾਂ। ਕਾਰ ਤੇ ਵਾਹਵਾ ਫੁੱਲ ਪਾਏ ਸਨ। ਮੇਰਾ ਲਾਲ ਸੂਟ ਹੱਥਾਂ ਤੇ ਮਹਿੰਦੀ। ਮੇਰਾ ਆਪਣਾ ਰੰਗ ਵੀ ਲਾਲ।

ਮੈਂ ਦੁਲਹਨ ਹਾਂ ਉਹ ਮੇਰੇ ਅੱਗੇ ਅੱਗੇ। ਕੁੜੀਆਂ ਨੇ ਝੁਰਮਟ ਪਾ ਲਿਆ ਹੈ। ਵਿੱਚ ਸਿਆਣੀਆਂ ਔਰਤਾਂ ਵੀ ਹਨ। ਦਰਵਾਜ਼ੇ ਤੇ ਤੇਲ ਚੋਇਆ ਜਾ ਰਿਹਾ ਹੈ। ਮੈਨੂੰ ਕਾਰ ਦੀ ਬਾਰੀ ਖੋਲ੍ਹਕੇ ਬਾਹਰ ਕੱਢਿਆ ਹੈ। ਪਾਣੀ ਵਾਰਨ ਦੀ ਰਸਮ ਕੀਤੀ ਜਾ ਰਹੀ ਹੈ। ਕੁੜੀਆਂ ਨੇ ਗੀਤ ਗਾਉਣਾ ਸ਼ੁਰੂ ਕੀਤਾ ਹੈ।

“ਪਾਣੀ ਵਾਰ ਬੰਨੇ ਦੀਏ ਮਾਏ ਨੀ ਬੰਨਾ ਬਾਹਰ ਖੜਾ।”

ਮੇਰੇ ਲਾੜੇ ਦੀ ਮਾਂ ਮੇਰੀ ਸੱਸ ਪਾਣੀ ਵਾਰ ਵਾਰ ਕੇ ਪੀ ਰਹੀ ਹੈ। ਪਾਣੀ ਵਿੱਚ ਦੁੱਧ ਪਾਇਆ ਹੋਇਆ ਹੈ। ਪਾਣੀ ਵਾਰਦੀ ਮਾਂ ਕੋਲੋਂ ਪਾਣੀ ਹੇਠਾਂ ਗਿਰ ਜਾਂਦਾ ਹੈ। ਇਕ ਸਿਆਣੀ ਔਰਤ ਵਿਚਕਾਰੋਂ ਜਿਹੇ ਕਿਧਰੋ ਬੋਲਦੀ ਹੈ

“ਕੁੜੇ ਫੋਟ ਪਾਣੀ ਵਿੱਚ ਦੁੱਧ ਤਾਂ ਘੁੱਟ ਪਾ ਲੈਂਦੀ।”

ਮੈਂ ਇਹ ਸਾਰਾ ਕੁਝ ਸੁਣ ਲਿਆ ਹੈ ਸਾਫ਼ ਹੈ ਜਾਂ ਤਾਂ ਘਰ ਵਿੱਚ ਦੁੱਧ ਹੋ ਨਹੀਂ ਹੈ ਤਾਂ ਦੁੱਧ ਪਾਉਣ ਦੀ ਮਣਸ਼ਾ ਨਹੀਂ। ਦੁੱਧ…।

ਗਲੀ ਗੁਆਂਢ ਦੀਆਂ ਔਰਤਾਂ ਮਰਦ ਵਧਾਈਆਂ ਦੇਣ ਲਈ ਆ ਰਹੇ ਹਨ। ਮੈਨੂੰ ਬੂਹੇ ਤੋਂ ਟਪਾ ਕੇ ਅੰਦਰ ਇੱਕ ਮੰਜੇ ਤੇ ਬਿਠਾਇਆ ਜਾਂਦਾ ਹੈ। ਇਹ ਮੰਜਾ ਮੁਜ ਦੇ ਬਾਣ ਦਾ ਬਣਿਆ ਹੋਇਆ ਹੈ ਉਪਰ ਇਕ ਪਤਲੀ ਜਿਹੀ ਚਾਦਰ ਵਿਛਾਈ ਹੋਈ ਹੈ।

ਚਾਦਰ ਵਿਚੋਂ ਦੀ ਬਾਣ ਚੁੱਭ ਰਿਹਾ ਹੈ। ਮੇਰੇ ਨਾਲ ਮੇਰੀ ਦਾਜੜ ਮੇਰੀ ਭਰਜਾਈ ਵੀ ਬੈਠੀ ਹੈ। ਅਸੀਂ ਇਕ ਦੂਜੇ ਦੇ ਮੂੰਹ ਵਲ ਦੇਖ ਰਹੀਆਂ ਹਾਂ। ਫਿਰ ਅਸੀਂ ਉਪਰ ਛੱਤ ਵਲ ਦੇਖਿਆ ਤੇ ਕੰਧਾਂ ਵਲ ਝਾਤ ਵੀ ਮਾਰੀ । ਕੰਧਾਂ ਤੇ ਤਾਂ ਕਿਰਲੀਆਂ ਘੁੰਮ ਰਹੀਆਂ ਹਨ। ਛੱਤ ਤੇ ਜਾਲਾ ਜਿਹਾ ਲੱਗਾ ਹੋਇਆ ਹੈ। ਕਿਸੇ ਨੇ ਕਦੀ ਸਫ਼ਾਈ ਕੀਤੀ ਹੀ ਨਹੀਂ। ਮੇਰੀ ਅਧਿਆਪਕ ਕਹਿੰਦੀ ਹੁੰਦੀ ਸੀ ਜਿਸ ਘਰ ਦੀ ਛੱਤ ਜਾਲੇ ਨਾਲ ਭਰੀ ਹੁੰਦੀ ਹੈ ਉਸ ਘਰ ਵਾਲੇ ਦਲਿਦਰੀ ਹੁੰਦੇ ਹਨ। ਇਸ ਘਰ ਵਾਲੇ ਵੀ ਦਲਿਦਰੀ ਹੋਣਗੇ। ਰੱਬ ਖ਼ੈਰ ਕਰੇ ਇਹੀ ਤਾਂ ਹੁਣ ਮੇਰਾ ਘਰ ਹੋਵੇਗਾ ਅੱਜ ਤੋਂ ਬਾਅਦ । ਹੇਠਾਂ ਕੱਚਾ ਫਰਸ਼ ਕੀੜੀਆਂ ਨੇ ਖੁੱਡਾਂ ਵੀ ਕੱਢੀਆਂ ਹੋਈਆਂ ਹਨ। ਮੱਖੀਆਂ ਵੀ ਹੋਣਗੀਆਂ।

ਵਿਆਹ ਦੀ ਬਰਾਤ ਸਵੇਰੇ ਹੀ ਗਈ ਸੀ। ਵਾਜਾ ਵੀ ਗਿਆ ਸੀ। ਤਿੰਨ ਚਾਰ ਕਾਰਾਂ ਵੀ ਸਨ। ਬੱਸ ਸੀ। ਚੰਗੀ ਰੌਣਕ ਸੀ। ਚਾਹ ਨਾਸ਼ਤੇ ਤੋਂ ਬਾਅਦ ਲਾਵਾਂ ਹੋਈਆਂ ਸਨ। ਲਾਵਾਂ ਗੁਰਦੁਆਰੇ ਵਾਲੇ ਭਾਈ ਨੇ ਪੜ੍ਹੀਆਂ ਸਨ। ਉਸ ਆਖਿਆ ਸੀ ਜਦ “ਨਾਨਕ ਦਾ ਨਾਮ ਆਵੇ ਤਾਂ ਅਸੀਂ ਸਿਰ ਨੀਵੇਂ ਕਰਕੇ ਬੈਠਿਆਂ ਬੈਠਿਆਂ ਮੱਥਾ ਟੇਕਣਾ ਹੈ।” ਪਰ ਅਸੀਂ ਦੋਵੇਂ ਹੀ ਭੁੱਲਦੇ ਰਹੇ।

ਫਿਰ ਸਾਡਾ ਦੋਵਾਂ ਦਾ ਸਿਰ ਪਿਛੇ ਬੈਠੀਆਂ ਸਿਆਣੀਆਂ ਨੀਵਾਂ ਕਰਦੀਆਂ ਰਹੀਆਂ। ਫਿਰ ਦੁਪਹਿਰ ਦੀ ਰੋਟੀ ਖਾਧੀ ਗਈ। ਮੁੰਡਿਆਂ ਭੰਗੜਾ ਵੀ ਪਾਇਆ। ਮੇਰੀ ਡੋਲੀ ਵਿਦਾ ਕੀਤੀ ਗਈ। ਸਮਾਂ ਗ਼ਮਗੀਨ ਸੀ। ਮਾਂ ਰੋ ਰਹੀ ਸੀ। ਮੈਂ ਵਿਛੜਨ ਲੱਗੀ ਸੀ। ਮੇਰੇ ਭਰਾ ਵੀ ਰੋ ਰਹੇ ਸਨ-ਭੈਣਾਂ ਰੋਈਆਂ। ਸਹੇਲੀਆਂ ਨੇ ਗੀਤ ਛੋਹੇ

“ਦੋਵੀਂ ਨਾ ਦੇਸ ਪਰਾਏ ਵੇ ਮੇਰਿਆ ਬਾਬਲਾ। ਬਾਬਲ ਦੀ ਲਾਡਲੀ ਵੇ ਅੱਜ ਹੋਈ ਏ ਪਰਾਈ।”

“ਕੁੜੇ ਕੁੜੀਓ ਆਹ ਬਾਬਲ ਕਹਿੰਨੀਆਂ ਕਿ ਬਾਦਲ।” ਇਕ ਸਿਆਣੀ ਆਖਿਆ ਸੀ।

ਕੁੜੀਆਂ ਨੇ ਗਾਉਣਾ ਬੰਦ ਕਰ ਦਿੱਤਾ। ਹਾਸਾ ਪੈ ਗਿਆ ਸੀ ਸਭ ਪਾਸੇ।

“ਬਾਬਲ ਕਿ ਬਾਦਲ….?”

“ਵੈਸੇ ਤਾਂ ਹੁਣ ਬਾਦਲ ਹੀ ਕਹਿਣਾ ਚਾਹੀਦਾ ਹੈ। ਬਾਬਲ ਨਾ ਵੀ ਕਿਹਾ ਜਾਵੇ ਤਾਂ ਕੋਈ ਗੱਲ ਨਹੀਂ। ਹੁਣ ਬਾਦਲ ਹੀ ਹੈ ਜਿਹੜਾ ਗ਼ਰੀਬ ਗੁਰਬਿਆਂ ਦਾ ਬੇੜਾ ਬੰਨੇ ਲਾਉਂਦਾ ਹੈ। ਹਰ ਗਰੀਬ ਗੁਰਬੇ ਦੀ ਧੀ ਭੈਣ ਦੇ ਵਿਆਹ ਤੇ ਇਕਵੰਜਾ ਸੋ ਰੁਪੈ ਸ਼ਗਨ ਸਕੀਮ ਦੇ ਤਹਿਤ।”- ਜਥੇਦਾਰਨੀ ਆਖ ਗਈ ਸੀ।

ਬੀਬੀ ਸਤਨਾਮ ਕੌਰ ਪਿੰਡ ਦੀ ਸਰਪੰਚ ਹੈ ਉਸ ਅਮ੍ਰਿਤ ਛਕਿਆ ਹੋਇਆ ਹੈ। ਉਸ ਦਾ ਘਰ ਵਾਲਾ ਜਥੇਦਾਰ ਹੈ ਤੇ ਉਸ ਨੂੰ ਸਾਰੇ ਜਥੇਦਾਰਨੀ ਆਖਦੇ ਹਨ।

ਜਥੇਦਾਰਨੀ ਜਦ ਦੀ ਸਰਪੰਚ ਬਣੀ ਹੈ ਉਦੋਂ ਤੋਂ ਕਈ ਕੁੜੀਆਂ ਦੇ ਵਿਆਹ ‘ਤੇ ਨਾਲ ਜਾ ਕੇ ਉਸਨੇ ਫਾਰਮ ਭਰਵਾਏ। ਪੈਸੇ ਭਾਵੇਂ ਦੋ-ਦੋ ਸਾਲੀਂ ਮਿਲੇ ਹਨ ਅਖੇ ਸਰਕਾਰ ਕੋਲ ਫੰਡ ਨਹੀਂ ਹਨ। ਉਦਾਂ ਬਥੇਰੀ ਲੁੱਟ ਪਾਈ ਹੋਈ ਹੈ। ਕਿਸ ਤਰ੍ਹਾਂ ਦੀ ਸਰਕਾਰ ਜਿਸ ਕੋਲ ਪੈਸੇ ਨਹੀਂ ਹਨ। ਸਰਕਾਰ ਕੋਲੋਂ ਪੈਸੇ ਲੈਣੇ ਕਿਤੇ ਸੌਖੇ ਹਨ। ਫਾਰਮ ਭਰੋ ਸ਼ਹਿਰ ਜਾਓ। ਮੰਗੋ ਹੱਥ ਅੱਡ ਜਲੀਲ ਹੋਣਾ ਪੈਂਦਾ। ਪਹਿਲਾਂ ਪਹਿਲਾਂ ਬਹੁਤ ਅਣਖ ਵਾਲਿਆਂ ਪੈਸੇ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ। ਅਖੇ ਹੱਥ ਕਿਉਂ ਅੱਡ ਜਾਣ ਕੁੜੀਆਂ ਦੀ ਖਾਤਰ? ਪਰ ਹੁਣ ਕੋਈ ਨਹੀਂ ਛੱਡਦਾ ਗਰੀਬ ਤਾਂ ਉੱਕਾ ਨਹੀਂ ਛੱਡਦੇ। ਫਿਰ ਮੇਰਾ ਪਿਓ ਤਾਂ ਹੈ ਹੀ ਨਹੀਂ ਸੀ। ਮਰ ਗਿਆ। ਸ਼ਰਾਬੀ ਸੀ। ਬੱਸ ਚੜ੍ਹੀ ਲੱਥੀ ਦੀ ਹੈ ਹੀ ਨਹੀਂ। ਪੀਈ ਜਾਣੀ ਮਾਂ ਨੂੰ ਗਾਲ੍ਹਾਂ ਕੱਢੀ ਜਾਣੀਆਂ ਜਾਂ ਫਿਰ ਗੁਆਂਢੀਆਂ ਨਾਲ ਲੜੀ ਜਾਣਾ।

ਸ਼ਗਨ ਸਕੀਮ ਦਾ ਫਾਰਮ ਮੇਰੀ ਮਾਂ ਨੇ ਵੀ ਭਰਿਆ ਸੀ ਕਈ ਦਿਨ ਸ਼ਹਿਰ ਫੇਰੇ ਮਾਰਦੇ ਰਹੇ ਪਰ ਪੈਸੇ ਨਹੀਂ ਮਿਲੇ ਸਨ। ਮਾਂ ਰੋਜ਼ ਆ ਕੇ ਕਲਪਦੀ। ਜਥੇਦਾਰਨੀ ਵੀ ਰੋਜ਼ ਆਉਂਦੀ।

ਜਿਦਣ ਚਾਰ ਦਿਨ ਵਿਆਹ ‘ਚ ਰਹਿੰਦੇ ਸਨ ਉਸ ਦਿਨ ਜਥੇਦਾਰਨੀ ਇਕਵੰਜਾ ਸੌ ਰੁਪਈਆ ਲੈ ਕੇ ਆਈ

ਮੇਰੀ ਮਾਂ ਦੇ ਹੱਥ ਤੇ ਪੈਸੇ ਰੱਖ ਕੇ ਬੋਲੀ “ਆਹ ਲੈ ਰੱਖੀਏ ਪੈਸੇ। ਤੂੰ ਵਿਆਹ ਦਾ ਸਾਰ ਲਈ ਤੈਨੂੰ ਸਰਕਾਰ ਕੋਲੋਂ ਮਿਲਣਗੇ ਤਾਂ ਮੈਨੂੰ ਵਾਪਸ ਕਰ ਦਈ। ਨਾਲੇ ਧਿਆਨ ਰੱਖੀ ਵੋਟਾਂ ਸਾਡੀ ਪਾਰਟੀ ਲਈ ਪੱਕੀਆਂ ਹੋਈਆਂ। ਮੈਂ ਤਾਂ ਦੇਖਲੈ ਗਰੀਬ ਗੁਰਬੇ ਲਈ ਕਿੰਨਾ ਧਿਆਨ ਕਰਦੀ ਹਾਂ।”

ਉਹ ਅਜੇ ਬਾਹਰ ਗਈ ਹੀ ਸੀ ਕਿ ਕਾਂਗਰਸ ਵਾਲੇ ਚੌਧਰੀ ਦੇ ਘਰੋਂ ਆ ਗਈ ਸੀ। ਉਸ ਆਖਿਆ “ਭਾਈ ਉਹਨਾਂ ਦੀਆਂ ਚਾਲਾਂ ‘ਚ ਨਾ ਆਇਓ ਪੈਸੇ ਵਿਆਹ ਸ਼ਾਦੀ ਲਈ ਸਾਡੇ ਕੋਲੋਂ ਲੈ ਲੈਣਾ। ਦੇਖੀਆਂ ਚਾਲਾਂ ਉਨ੍ਹਾਂ ਦੀਆਂ ਤੁਹਾਡੇ ਬਿਜਲੀ ਦੇ ਬਿੱਲ ਵਧਾ ਦਿੱਤੇ ਤੇ ਜਿਮੀਦਾਰਾਂ ਦੀਆਂ ਮੋਟਰਾਂ ਮੁਆਫ਼ ਕਰ ਦਿੱਤੀਆਂ। ਹੋਰ ਵੋਟਾਂ ਪਾਇਓ।”

ਉਹ ਵੀ ਚਲੀ ਗਈ ਤਾਂ ਹਾਥੀ ਵਾਲਿਆਂ ਦੀ ਕਿਰਪੋ ਆ ਗਈ ਸੀ। “ਸਭ ਕੁਝ ਹੀ ਠੀਕ ਹੈ ਭਾਈ ਪਰ ਅਣਖ ਵੀ ਕੋਈ ਚੀਜ਼ ਹੁੰਦੀ ਹੈ। ਤੁਸੀਂ ਕਾਂਗਰਸ ਦੇ ਚੁੰਗਲ ‘ਚੋਂ ਨਿਕਲਕੇ ਅਕਾਲੀਆਂ ਦੇ ਚੁੰਗਲ ‘ਚ ਫਸੀ ਜਾਨੇ ਓ। ਕਦੀ ਆਪਣੇ ਆਪ ਬਾਰੇ ਵੀ ਸੋਚਿਆ ਕਰੋ।”

“ਮੈਂ ਤਾਂ ਦੇਖ ਲਾ ਕਿਵੇਂ ਇਹਨਾਂ ਧੀਆਂ ਦਾ ਖਿਆਲ ਰੱਖਦੀ ਹਾਂ।” ਜਥੇਦਾਰਨੀ ਜ਼ਿਆਦੀ ਫਫੇਕੁਟਣੀ ਸੀ। ਇਹ ਮੇਰੀਆਂ ਧੀਆਂ ਹਨ। ਇਹ ਬਾਦਲ ਦੀਆਂ ਧੀਆਂ ਹਨ। ਹੁਣ ਤਾਂ ਬਾਦਲ ਹੀ ਬੇੜੇ ਤਾਰੂਗਾ।” ਜਥੇਦਾਰਨੀ ਨੇ ਕੁੜੀਆਂ ਨੂੰ ਫਿਰ ਗਾਉਣ ਲਈ ਕਿਹਾ।

“ਗਾਵੋ ਕੁੜੇ ਗਾਵੋ ਭਾਵੇਂ ਬਾਬਲ ਕਹੋ ਤੇ ਭਾਵੇਂ ਬਾਦਲ ਇਕੋ ਹੀ ਗੱਲ ਹੈ।” ਪਰ ਸਾਨੂੰ ਕੀ ਫ਼ਰਕ ਪੈਂਦਾ ਇਹਦੇ ਨਾਲ। ਜਥੇਦਾਰਨੀ ਨੇ ਇਕਵੰਜਾ ਸੋ ਕੋਲੋਂ ਦੇ ਦਿੱਤਾ ਸੀ। ਵਿਆਹ ਦਾ ਬਹੁਤ ਖਰਚਾ ਸਰ ਗਿਆ ਸੀ। ਮਾਂ ਬੜੀ ਗਰੀਬਣੀ ਉਤੋਂ ਤਿੰਨ ਧੀਆਂ। ਦੋ ਪੁੱਤ ਪਰ ਨਾ ਹੋਇਆ ਨਾਲ ਦੇ। ਦੋਵੇਂ ਨਸ਼ਿਆਂ ‘ਚ ਡੁੱਬੇ ਰਹਿੰਦੇ ਸ਼ਰਾਬ ਪੀਂਦੇ ਗਾਲ੍ਹਾਂ ਕੱਢਦੇ ਲੜਦੇ ਤੇ ਬਕਵਾਸ ਕਰਦੇ। ਨਾ ਨਹਾਉਂਦੇ ਨਾ ਕੱਪੜੇ ਧੋਂਦੇ। ਤਮਾਖੂ ਪੀਂਦੇ ਤੇ ਖਾਂਦੇ। ਇਹ ਉਹਨਾਂ ਦਾ ਰੋਜ਼ ਦਾ ਕੰਮ ਸੀ। ਮਾਂ ਲੋਕਾਂ ਦੀਆਂ ਬੁੱਤੀਆਂ ‘ਚ ਲੱਗੀ ਰਹਿੰਦੀ ਕਦੀ ਦਿਹਾੜੀ ਦੱਪਾ। ਪੱਲੇ ਪੈਸਾ ਨਾ ਵਿਆਹ ਧਰ ਦਿੱਤਾ। ਉਹ ਜ਼ਿੰਮੀਦਾਰਾਂ ਦੇ ਘਰ ਘਰ ਗਈ। ਉਸ ਚਾਦਰ ਵਿਛਾ ਦਿੱਤੀ ਹੋਵੇ ਜਿਵੇਂ। ਕਿਸੇ ਨੂੰ ‘ਵੱਡਾ ਸਰਦਾਰ’ ਤੇ ਕਿਸੇ ਨੂੰ ‘ਛੋਟਾ ਸਰਦਾਰ’ ਰੱਜੇ ਰਹੁ ਦੀ ਅਸੀਸ ਦੇ ਦੇ ਕੇ ਉਸ ਵਾਸਤੇ ਪਾਏ।

ਜਿਵੇਂ ਜਿਵੇਂ ਵਿਆਹ ਨਜ਼ਦੀਕ ਆਉਣ ਲੱਗਾ ਉਸ ਦੀ ਜਿਵੇਂ ਸੁਣੀ ਗਈ ਕਿਸੇ ਘਰੋਂ ਬਿਸਤਰੇ ਆਏ। ਸੂਟ ਆਏ। ਘਿਉ ਦੇ ਟੀਨ ਭਾਂਡੇ ਤੇ ਕਈ ਹੋਰ ਵਸਤਾਂ। ਤਿੰਨ ਚਾਰ ਘਰਾਂ ਤੋਂ ਬਿਸਤਰੇ ਆਏ ਰਜਾਈਆਂ ਤੇ ਕੰਬਲ ਦਰੀਆਂ। ਖੰਡ ਦੀ ਬੋਰੀ-ਘਿਉ ਦਾ ਟੀਨ। ਇਕ ਘਰੋਂ ਫਰਿਜ ਆਈ। ਬੜਾ ਨਿੱਕੜ ਸੁੱਕੜ ਆਇਆ। ਏਨਾ ਦਾਜ ਇਕੱਠਾ ਹੋਣ ‘ਤੇ ਮਾਂ ਖੁਸ਼ ਸੀ। ਮਿਲਣੀ ਵਾਸਤੇ ਦੋ ਕੰਬਲ ਜਥੇਦਾਰਨੀ ਦੇ ਗਈ ਸੀ। ਜਿਹਨਾਂ ਦੇ ਮੈਂ ਸਵੇਰੇ ਉਠਕੇ ਗੋਹਾ ਚੁੱਕਣ ਜਾਂਦੀ ਸੀ।

ਮੇਰੀ ਦਾਦੀ ਸਿਆਣੀ ਸੀ ਕਹਿਣ ਲੱਗੀ “ਆਹ ਸਾਰਾ ਸਾਮਾਨ ਬੰਨ੍ਹਕੇ ਅੰਦਰ ਰੱਖ ਦਿਓ ਲੋਕਾਂ ਦੀ ਨਜ਼ਰ ਚੜ੍ਹਦਾ ਹੈ। ਨਾਲੇ ਸੁਣੋ ਇਹ ਸਾਰਾ ਸਮਾਨ ਇਕੋ ਵਾਰ ਨਹੀਂ ਦੇਣਾ। ਪਹਿਲਾਂ ਦੇਖ ਲਿਓ ਮੁੰਡੇ ਵਾਲੇ ਕਿੱਦਾਂ ਵਰਤਦੇ ਹਨ। ਸਾਰੀ ਉਮਰ ਪਈ ਏ ਦੇਣ ਨੂੰ। ਆਹ ਜਿਹੜੀ ਫਰਿਜ ਆਈ ਏ ਇਹ ਨਾ ਦੇਣਾ। ਜੇ ਇਹਨੂੰ ਇਹ ਫਰਿਜ ਦੇ ਦਿੱਤੀ ਬਾਕੀ ਦੋ ਵੱਡੀਆਂ ਵੀ ਮੰਗਣਗੀਆਂ।”

ਇਜ ਮੇਰੇ ਵਾਸਤੇ ਆਈ ਫਰਿਜ ਮੈਨੂੰ ਨਾ ਦਿੱਤੀ ਗਈ ਮੇਰਾ ਜੀਅ ਕੀਤਾ ਦਾਦੀ ਦੇ ਸਿਰ ਵਿੱਚ ਇੱਟ ਮਾਰਾਂ । ਬੁੜੀਏ ਬੋਲਣ ਜੋਗੀ ਏ ਨਾ ਤੂੰ ਕਿਹੜਾ ਪੱਲੇ ਤੋਂ ਖਰੀਦੀ ਸੀ। ਖਸਮ ਨੂੰ ਖਾਣੀ। ਰਜਾਈਆਂ ਵੀ ਛੇ-ਸੱਤ ਆਈਆਂ ਦੋ ਮੇਰੀ ਪੇਟੀ ਵਿੱਚ ਪਾ ਦਿੱਤੀਆਂ ਬਾਕੀ ਘਰ ਰੱਖ ਲਈਆਂ।

ਦਾਦੀ ਦੇ ਕਹਿਣ ਤੇ ਹੀ ਚਾਚੇ ਦੀ ਕੁੜੀ ਵਾਰੀ ਵੀ ਏਦਾਂ ਹੀ ਕੀਤਾ। ਚਾਚਾ ਤਾਂ ਸੌਖਾ ਸੀ। ਡੁਬਈ ਤੋਂ ਆਇਆ ਸੀ। ਵਿਆਹ ਬਹੁਤ ਵਧੀਆ ਕੀਤਾ ਸੀ ਉਸਨੇ। ਕੱਲਾ ਕੱਲਾ ਸਮਾਨ ਡੁਬਈ ਤੋਂ ਲਿਆਇਆ ਸੀ।

ਚਾਚੇ ਦੀ ਧੀ ਚਰਨੀ ਸ਼ਹਿਰ ਵਿਆਹੀ ਗਈ ਸੀ। ਚਰਨੀ ਬੜੀ ਸੋਹਣੀ ਸੀ। ਉਹਦੇ ਸਹੁਰੇ ਉਹਨੂੰ ਸੋਹਣੀ ਦੇਖਕੇ ਪਸੰਦ ਕਰ ਗਏ। ਅਖੇ ਕੁਝ ਨਹੀਂ ਚਾਹੀਦਾ। ਸ਼ਹਿਰਨਾਂ ਚਲਾਕ ਹੁੰਦੀਆਂ ਹਨ। ਵਿਆਹੀ ਗਈ ਮੇਰੀ ਭੈਣ ਨੂੰ ਆਂਢਣਾ ਗੁਆਂਢਣਾਂ ਦੇਖਣ ਆਉਂਦੀਆਂ। ਭੈਣ ਦੀ ਸੱਸ ਕਹਿੰਦੀ “ਦੇਖੋ ਜੀ ਲੜਕੀ ਖੂਬਸੂਰਤ ਦੇਖੀ। ਸਮਾਨ ਬਹੁਤ ਦਿੱਤਾ ਆਹ ਘਰ ਭਰ ਦਿੱਤਾ। ਸਕੂਟਰ ਦੇ ਪੈਸੇ ਦੇ ਦਿੱਤੇ । ਫਰਿਜ਼ ਦੇ ਵੀ ਪੈਸੇ ਦੇ ਦਿੱਤੇ। ਹੋਰ ਦੋਹਰੀਆਂ ਦੋਹਰੀਆਂ ਚੀਜ਼ਾਂ ਕੀ ਕਰਨੀਆਂ।” ਮੇਰੀ ਭੈਣ ਇਹ ਸਾਰਾ ਕੁਝ ਸੁਣਦੀ ਰਹੀ। ਰੱਬ ਜਾਣੇ ਉਹ ਕੀ ਕਹਿਣਾ ਚਾਹੁੰਦੀ ਸੀ। ਭੈਣ ਪੇਕਿਆਂ ਦੇ ਆ ਕੇ ਚਾਚੇ ਕੋਲੋਂ ਫਰਿਜ ਤੇ ਸਕੂਟਰ ਮੰਗਣ ਲਗ ਪਈ। ਚਾਚੇ ਨੇ ਮਨ੍ਹਾਂ ਕਰ ਦਿੱਤਾ। ਉਹ ਮੂਰਖ ਇਕ ਦਿਨ ਕੁਝ ਖਾ ਕੇ ਮਰ ਗਈ। ਡਰਪੋਕ। ਕਾਇਰ ਨੇ ਚਾਚੇ ਨੂੰ ਕਾਸੇ ਜੋਗੇ ਨਾ ਛੱਡਿਆ। ਖਰਚਾ ਵੀ ਕਰਵਾਇਆ ਤੇ ਜਾਨ ਵੀ ਗੁਆਈ। ਉਹ ਮਰੀ ਵੀ ਪੇਕਿਆਂ ਦੇ ਘਰ ਸਹੁਰੀਂ ਮਰਦੀ ਤਾਂ ਵੀ….।

“ਮੇਰੀ ਸੱਸ ਨੂੰ ਲੋਕ ਵਧਾਈਆਂ ਦੇ ਰਹੇ ਹਨ ਪਰ ਉਹ ਤਾਂ ਗੁੰਮ ਸੁੰਮ ਹੈ ਪਤਾ ਨਹੀਂ ਕਿਉਂ ਉਸ ਦੇ ਮੱਥੇ ਦੀਆਂ ਤਿਉੜੀਆਂ ਹੀ ਨਹੀਂ ਗਾਇਬ ਹੋ ਰਹੀਆਂ।

ਮੈਂ ਪਤਾ ਨਹੀਂ ਕੀ ਕੀ ਸੋਚਕੇ ਪਾਗਲ ਹੋ ਰਹੀ ਹਾਂ। ਮੈਨੂੰ ਦੇਖਕੇ ਤੇ ਉਹਨੂੰ ਖੁਸ਼ ਹੋਣਾ ਚਾਹੀਦਾ ਸੀ। ਪਰ ਅਜਿਹਾ ਨਹੀਂ ਹੋ ਰਿਹਾ।

ਕੁੜੀਆਂ ਬੁੜੀਆਂ ਮੈਨੂੰ ਦੇਖਣ ਆ ਰਹੀਆਂ ਹਨ।

“ਵਧਾਈਆਂ ਕੁੜੇ ਪਰਗਾਸੋ”

“ਤੁਹਾਨੂੰ ਵੀ ਵਧਾਈਆਂ” ਉਹ ਕੇਵਲ ਏਨਾ ਹੀ ਬੋਲਦੀ ਹੈ।

“ਚਲੋ ਭਾਈ ਤੇਰਾ ਵੀ ਗਰੀਬਣੀ ਦਾ ਬੇੜਾ ਬੰਨੇ ਲੱਗਾ। ਕਹਿੰਦੇ ਸੀ ਮੁੰਡਾ ਵਿਆਹ ਨਹੀਂ ਹੋਣਾ-ਦੇਖਲੈ ਫਿਰ ਗਰੀਬਾਂ ਦਾ ਵੀ ਰੱਬ ਹੈਗਾ,”

“ਮੈਨੂੰ ਉਸ ਔਰਤ ਤੇ ਗੁੱਸਾ ਆ ਰਿਹਾ ਹੈ। ਉਹ ਔਰਤ ਮੇਰਾ ਮੂੰਹ ਦੇਖਣ ਦਾ ਯਤਨ ਕਰਦੀ ਹੈ। ਮੈਂ ਵੀ ਉਸ ਨੂੰ ਦੇਖਣਾ ਚਾਹੁੰਦੀ ਹਾਂ। ਉਹ ਦਸ ਰੁਪੈ ਤੇ ਇੱਕ ਠੂਠੀ ਮੇਰੀ ਸੱਸ ਨੂੰ ਫੜਾਉਂਦੀ ਹੈ।

“ਕੁੜੇ ਆਹ ਕੀ ਨਿਰੀ ਹੱਡੀਆਂ ਦੀ ਮੁੱਠ ਭੋਰਾ ਭਾਗ ਨੀ ਚਿਹਰੇ ਤੇ ਰੋਟੀ ਨਹੀਂ ਸੀ ਖਾਂਦੀ-ਰੱਜ ਕੇ ਤੇਰੀ ਮਾਂ ਨੇ ਕੁਝ ਨਹੀਂ ਖਲਾਇਆ ਤੈਨੂੰ।” ਉਹ ਔਰਤ ਬੋਲੀ

ਮੈਂ ਜਿਵੇਂ ਹੈਰਾਨ ਹੋ ਰਹੀ ਹਾਂ ਇਹਨੂੰ ਇਹ ਸਭ ਕਿਵੇਂ ਪਤਾ ਹੈ। ਗੱਲ ਤਾਂ ਸਹੀ ਹੈ ਸਾਡੇ ਘਰ ਵੀ ਕਦੀ ਰੋਟੀ ਰੱਜ ਕੇ ਨਹੀਂ ਬਣੀ ਸੀ। ਮੰਗਵੀਆਂ ਰੋਟੀਆਂ ਮਿਹਨਤ ਮਜੂਰੀ ਦੀਆਂ।

“ਚੱਲ ਹਊ ਚਾਰ ਦਿਨ ਇਹਦੀ ਸੇਵਾ ਕਰੀਂ ਹੋ ਜਾਣਾ ਤਕੜੀ।”

ਉਹ ਔਰਤ ਬੋਲੀ ਜਾ ਰਹੀ ਹੈ। ਹੋਰ ਵੀ ਬਹੁਤ ਸਾਰੀਆਂ ਕੁੜੀਆਂ ਬੁੜੀਆਂ ਮੇਰਾ ਮੂੰਹ ਦੇਖ ਰਹੀਆਂ ਹਨ। ਕੋਈ ਕਹਿੰਦੀ ਹੈ-ਸੋਹਣੀ ਹੈ ਭਾਈ। ਕੋਈ ਕਹਿੰਦੀ ਹੈ ਨੱਕ ਤਿੱਖਾ ਹੈ ਤੇ ਕੋਈ ਰੰਗ ਕਾਲਾ ਦੱਸਦੀ ਸੀ….. ।

“ਭਾਬੀ ਤੂੰ ਝੁੰਡ ਚੁੱਕ ਹੀ ਦੇਹ ਨਾ ਕੀ ਰੱਖਿਆ ਇਹਦੇ ਵਿੱਚ।”

ਮੇਰੀ ਨਣਾਨ ਨੇ ਮੇਰਾ ਝੁੰਡ ਉਪਰ ਨੂੰ ਕਰ ਦਿੱਤਾ ਹੈ।

“ਭਾਬੀ ਤੇਰੀਆਂ ਆਹ ਹੱਥ ਦੀਆਂ ਉਂਗਲੀਆਂ ਕਿੱਦਾਂ ਦੀਆਂ ਹਨ।”

ਮੇਰੀ ਨਣਾਨ ਮੇਰੀਆਂ ਉਂਗਲੀਆਂ ਤੇ ਹੱਥ ਫੇਰਦੀ ਹੈ। ਮੇਰੇ ਹੱਥਾਂ ਤੇ ਪਏ ਹੋਏ ਰੱਟਣ ਖੁਰਦਰੇ ਜਿਹੇ ਲਗਦੇ ਹਨ। ਸਵੇਰੇ-ਸ਼ਾਮ ਦੇ ਟਾਇਮ ਘਾਹ ਖੋਤਣ ਜਾਣਾ। ਆਲੂਆਂ ਦੀ ਰੁੱਤੇ ਆਲੂ ਪੁੱਟਣ ਜਾਣਾ। ਝੋਨਾ ਬੀਜਣਾ, ਗੁੱਡਣਾ ਵੱਢਣਾ ਤੇ ਝਾੜਨਾ। ਹਾਲਾਂ ਕਿ ਮੇਰੀ ਨਣਾਨ ਦੇ ਹੱਥ ਵੀ ਸਖਤ ਹਨ ਪਰ ਉਸ ਨੂੰ ਮੇਰੇ ਹੱਥ ਹੋਰ ਤਰ੍ਹਾਂ ਦੇ ਲਗਦੇ ਹਨ। ਉਂਗਲਾਂ ਟਟੋਲਦੀ ਟਟੋਲਦੀ ਉਹ ਮੇਰੇ ਹੱਥ ਵਿੱਚ ਪਾਏ ਛੱਲੇ ਮੁੱਦੀਆਂ ਦੇਖਦੀ ਹੈ। ਇਹ ਦੋਵੇਂ ਛੱਲੇ ਘਸੇ ਹੋਏ ਹਨ।

“ਭਾਬੀ ਇਹ ਲਾਹਦੇ ਕੋਹਨੀ ਲਗਦੇ।”

ਫਿਰ ਉਹ ਦੋਵੇਂ ਛੱਲੇ ਮੇਰੇ ਹੱਥਾਂ ਵਿੱਚੋਂ ਜਬਰਦਸਤੀ ਉਤਾਰ ਦੇਂਦੀ ਹੈ। ਮੈਨੂੰ ਲੱਗਿਆ ਕਿ ਉਹ ਮੇਰੇ ਹੱਥ ਵਿੱਚ ਸੋਨੇ ਦੀ ਅੰਗੂਠੀ ਪਾਵੇਗੀ। ਮੈਂ ਨਵੀਂ ਵਿਆਹੀ ਦੁਲਹਨ ਜੁ ਸੀ। ਵਿਆਹ ਤੋਂ ਪਹਿਲਾਂ ਦੇ ਕਪੜੇ ਤਾਂ ਪੇਕਿਆਂ ਦੇ ਘਰ ਲਾਹ ਆਈ ਸੀ। ਇਹ ਦੋ ਛੱਲੇ ਇਥੇ ਉਤਾਰ ਦਿੱਤੇ ਹਨ। ਪਰ ਸੋਨੇ ਦੀ ਅੰਗੂਠੀ ਨਹੀਂ ਸੀ ਪਾਈ ਗਈ। ਮੈਨੂੰ ਬੜਾ ਗੁੱਸਾ ਆਇਆ। ਮੈਂ ਝਟਕੇ ਨਾਲ ਆਪਣਾ ਹੱਥ ਛੁਡਾ ਲਿਆ ਸੀ। ਉਹ ਕਿਹੜਾ ਘੱਟ ਸੀ ਅੱਗੇ ਤੋਂ ਨਹੋਰੇ ਨਾਲ ਉਹ ਛੱਲੇ ਮੇਰੇ ਹੱਥ ਵਿੱਚ ਫੜਾ ਗਈ। “ਆਹ ਲੈ ਸਾਂਭ ਕੇ ਰੱਖ ਲੈ ਜੇ ਰੱਖਣੇ ਤਾਂ ਜਿਵੇਂ ਇਹ ਕਿਸੇ ਦੀ ਨਿਸ਼ਾਨੀ ਹੋਵੇ।”

ਮੇਰੀ ਦਾਜੜ ਸਾਡੇ ਘਰਾਂ ਚੋਂ ਮੇਰੀ ਭਰਜਾਈ ਹੈ । ਉਸ ਦਾ ਘਰ ਵਾਲਾ ਡੁਬਈ ਗਿਆ ਹੋਇਆ ਹੈ। ਉਹ ਸੋਨੇ ਨਾਲ ਲੱਦੀ ਪਈ ਹੈ। ਗਲ ‘ਚ ਹਾਰ। ਹੱਥਾਂ ‘ਚ ਚੂੜੀਆਂ। ਕੰਨਾਂ ਵਿੱਚ ਵਾਲੀਆਂ। ਕੁਝ ਦੇਰ ਬਾਅਦ ਮੇਰੀ ਸੱਸ ਮੇਰੇ ਗਲ ਵਿੱਚ ਤੋਲੇ ਕੁ ਦੀ ਚੇਨੀ ਪਾ ਗਈ ਹੈ। ਬਾਅਦ ਵਿੱਚ ਪਤਾ ਲੱਗਾ ਕਿ ਇਹ ਉਹਨਾਂ ਮਾਲਕਾਂ ਨੇ ਬਣਾਕੇ ਦਿੱਤੀ ਸੀ ਜਿਥੇ ਮੇਰੇ ਘਰ ਵਾਲਾ ਕੰਮ ਕਰਦਾ ਹੈ।

ਮੈਨੂੰ ਆਪਣੀ ਸਹੇਲੀ ਰੀਤੀ ਦਾ ਧਿਆਨ ਆਉਂਦਾ ਹੈ। ਉਹੀ ਜਥੇਦਾਰਨੀ ਦੀ ਕੁੜੀ ਵਿਆਹ ਤੇ ਚਾਲੀ ਤੋਲੇ ਸੋਨਾ ਪਾਇਆ।

ਲੈ ਬਾਣੀਆਂ ਦੀ ਰਜਨੀ, ਰੰਗ ਦੀ ਕਾਲੀ ਇਕਵੰਜਾ ਸਾੜੀਆਂ ਪੰਜਾਬ ਤੇਲੇ ਸੋਨਾ। ਉਹ ਦੋਵੇਂ ਮੇਰੇ ਨਾਲ ਪੜ੍ਹਦੀਆਂ ਰਹੀਆਂ ਅੱਠਵੀਂ ਤੱਕ। ਮੇਰ ਅੰਨਵੀਂ ਤੱਕ ਉਹਨਾਂ ਨਾਲੋਂ ਜ਼ਿਆਦਾ ਨੰਬਰ ਆਉਂਦੇ ਸਨ। ਮਾਂ ਨੇ ਪੜ੍ਹਨੋਂ ਹਟਾ ਲਿਆ ਅਖੇ ਸ਼ਹਿਰ ਨਹੀਂ ਭੇਜਣਾ ਪੜ੍ਹਨ ਵਾਸਤੇ। ਉਹ ਦੋਵੇਂ ਪੜ੍ਹਨ ਲੱਗੀਆਂ ਦਸਵੀਂ ਤੱਕ ਪੜੀਆਂ। ਚੰਗੇ ਵਰ ਲੱਭੋ। ਲੋਹੜੇ ਦਾ ਦਾਜ ਇਕਵੰਜਾ ਸਾੜੀਆਂ ਬੰਨ੍ਹਣ ਲੱਗਾ ਤਾਂ ਇਕ ਸਾਲ ਵਿੱਚ ਇਕ ਸਾਡੀ ਸੱਤ ਦਿਨ ਪਵੇਗੀ।

ਰੱਬ ਵੀ ਪਤਾ ਨਹੀਂ ਉਹਨਾਂ ਨੂੰ ਏਦਾ ਕਿਉਂ ਦਈ ਜਾਂਦਾ ਜਿਨ੍ਹਾਂ ਕੋਲ ਪਹਿਲਾਂ ਹੀ ਬਹੁਤ ਹੈ। ਮੈਂ ਆਪਣੇ ਬਾਰੇ ਸੋਚਣ ਲੱਗੀ। ਮੰਗ ਕੇ ਲਿਆ ਹੋਇਆ ਜੱਟਾਂ ਜ਼ਿਮੀਦਾਰਾਂ ਦਾ ਦਾਨ ਕੀਤਾ ਹੋਇਆ ਦਾਜ। ਮੈਂ ਆਪਣੇ ਗਲ ਪਾਇਆ ਸੂਣ ਦੇਖਦੀ ਹਾਂ ਇਹ ਵੀ ਕਿਸੇ ਦਾ ਦਾਨ ਕੀਤਾ ਹੋਇਆ। ਏਨਾ ਕੰਮ ਏਨੀ ਮਿਹਨਤ ਦਾਨ ਕੀਤੇ ਹੋਏ ਕਪੜੇ। ਮੈਨੂੰ ਦਾਨ ਕੀਤਾ ਹੋਇਆ ਫਰਿਜ ਸੀ ਤੇ ਉਹ ਵੀ ਮੇਰੀ ਮਾਂ ਦੀ ਨੀਯਤ ਖਰਾਬ ਹੋ ਗਈ।

ਮੈਨੂੰ ਕੁਝ ਕੁਝ ਹੋਣ ਲਗਦਾ ਹੈ। ਚੱਕਰ ਜਿਹਾ ਆਉਂਦਾ ਹੈ। ਬਾਹਰ ਕਿਸੇ ਦੇ ਉੱਚੀ ਉੱਚੀ ਬੋਲਣ ਦੀ ਅਵਾਜ਼ ਆਉਂਦੀ ਹੈ।

“ਉਹ ਸਾਲਿਆ ਭੈਣ ਮਰੈਣਿਆਂ ਤੈਨੂੰ ਕੀਹਨੇ ਕਿਹਾ ਸੀ ਆਹ ਵਾਜਾ ਲੈ ਕੇ ਜਾਣਦੀ-ਹੁਣ ਉਹਨਾਂ ਨੂੰ ਤੇਰ ਕੰਜਰਾਂ ਨੂੰ ਉਹ ਪੈਸੇ ਮੰਗਦੇ ਹਨ।”

ਦਰਜੀ ਵੀ ਪੈਸੇ ਮੰਗਦਾ ਗਿਆ। ਸਾਲਾ ਰੀਸਾ ਕਰਦਾ ਵੱਡਿਆਂ-ਵੱਡਿਆ ਦੀਆਂ। ਆਹ ਵੀਡੀਓ ਵਾਲਾ ਕੀ ਕਰਨਾ ਸੀ ਓਏ। ਚਾਰ ਫੋਟੋ ਘਰ ਹੀ ਲਹਾ हैंए।”

ਉਧਰ ਮਰਾਸੀਆਂ ਦਾ ਇਕ ਟੋਲਾ ਵੀ ਆ ਗਿਆ ਹੈ। “ਵੱਡੇ ਵੱਡੇ ਸਰਦਾਰਾਂ ਦੀ ਖੈਰ। ਵਧਾਈ ਹੋਵੇ ਰੱਬ ਰਾਗ ਲਾਵੇ।”

ਮਰਾਸੀਆਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।

ਗਾਲਾ ਕੱਢਣ ਵਾਲਾ ਗਾਲਾਂ ਕੱਢੀ ਜਾ ਰਿਹਾ ਹੈ। ਮੈਨੂੰ ਹੋਲੀ ਜਿਹੀ ਪਤਾ ਲਗਦਾ ਹੈ ਕਿ ਗਾਲਾ ਕੱਢਣ ਵਾਲਾ ਦੂਸਰਾ ਕੋਈ ਨਹੀ ਮੇਰਾ ਸਹੁਰਾ ਹੀ ਹੈ। ਉਹ ਕਿਸੇ ਹੋਰ ਨੂੰ ਨਹੀਂ ਗਾਲਾ ਕੱਢ ਰਿਹਾ। ਉਹ ਮੇਰੇ ਘਰ ਵਾਲੇ ਨੂੰ ਹੀ ਗਾਲਾਂ ਕੱਢ ਰਿਹਾ ਹੈ ਜਿਸ ਨੇ ਆਪਣੇ ਵਿਆਹ ਦੇ ਚਾਅ ਵਿੱਚ ਵਾਜਾ ਕਰ ਲਿਆ ਸੀ ਵੀਡੀਓ ਤੇ ਹੋਰ ਖਰਚਾ |

“ਇਹਦਾ ਕੰਮ ਤੇ ਇਹੀ ਰਿਹਾ ਸਾਰੀ ਉਮਰ ਬਰਾਬ ਪੀਂਦਾ ਰਿਹਾ। ਪੀ ਕੇ ਰੋਲਾ ਪਾ ਛੱਡਿਆ। ਕੰਜਰਾਂ ਅੱਜ ਤੇ ਸ਼ਰਮ ਕਰ ਸੰਗਾਰਤ ਪ੍ਰਾਹੁਣੇ ਆਏ ਨੇ। ਕੁੜੀ ਕੀ ਸੋਚੇਗੀ ਪਹਿਲੇ ਦਿਨ ਹੀ ਦੇਖੋ ਕੀ ਕਰ ਰਿਹਾ। ਸਰਾਬ ਛੱਡੀ ਤਾਂ ਡਡਿਆਂ ਨੂੰ ਲੱਗ ਗਿਆ।”

ਕੋਈ ਸਿਆਣੀ ਔਰਤ ਉਸ ਦੇ ਮੂੰਹ ‘ਚ ਹੱਥ ਦੇਂਦੀ ਹੈ। ਉਹ ਚੁਪ ਕਰਨੇ ਦੀ ਬਜਾਏ ਹੋਰ ਜਿਆਦਾ ਬੋਲਣ ਲਗ ਪਿਆ ਹੈ। “ਇਸ ਕੰਜਰ ਨੇ ਆਪਣੀ ਮਰਜੀ ਕੀਤੀ ਹੈ ਮੈਨੂੰ ਨਹੀਂ ਪੁੱਛਿਆ ਮੈਂ ਇਹਦਾ ਪਿਉ ਸੀ।”

“ਜਾ ਬਹਿਜਾ ਚੁੱਪ ਕਰਕੇ ਤੇਰੇ ਵਰਗੇ ਪਿਉ ਖੁਣੋਂ ਕੀ ਖੜਾ ਸੀ-ਸ਼ਰਾਬ ‘ਚ ਗਾਲਤੀ ਸਾਰੀ ਉਮਰ ਤੇ ਹੁਣ ਡੋਡਿਆਂ ‘ਚ ਅਫੀਮ ‘ਚ “

“ਚੁਪ ਕਰਕੇ ਸੁਣ ਲਈ ਕੁੜੀਏ। ਸ਼ੈਲੀ ਨਾ ਕੁਝ ਵੀ ਇਹਦਾ ਤੇ ਰੋਜ ਦਾ ਇਹੀ ਕੰਮ ਹੈ। ਓਦਾਂ ਦਿਲ ‘ਚ ਕੁਝ ਨਹੀਂ ਬੜੀਆਂ ਸੋਹਣੀਆਂ ਗੱਲਾ ਕਰੇਗਾ ਜਦ ਸੋਵੀ ਰਹਿੰਦਾ। ਘੁੱਟ ਪੀ ਲਏ ਤਾਂ ਫਿਰ ਖਰੂਦ ਕਰੂ ਬੋਲਦਾ ਰਹੇਗਾ”

ਇਕ ਸਿਆਣੀ ਜਿਹੀ ਔਰਤ ਮੇਰੇ ਸਿਰ ਤੇ ਹੱਥ ਫੇਰਕੇ ਪਲਸਦੀ ਹੈ।

ਮੈਂ ਡੁਸਕਣ ਲਗਦੀ ਹਾਂ। ਮੈਨੂੰ ਮੇਰਾ ਪਿਉ ਯਾਦ ਆਉਂਦਾ ਹੈ ਉਹ ਵੀ ਮੇਰੀ ਮਾਂ ਨਾਲ ਏਦਾਂ ਹੀ ਕਰਦਾ ਸੀ। ਸਾਰੀ ਉਮਰ ਗਾਲ੍ਹਾਂ ਕੱਢਦਾ ਰਿਹਾ। ਫਿਰ ਇੱਕ ਦਿਨ ਸ਼ਰਾਬ ਪੀ ਕੇ ਖੂਹ ‘ਚ ਜਾ ਡਿਗਿਆ। ਮਰ ਗਿਆ। ਮੇਰੇ ਨਸੀਬ। ਮੈਂ ਇੱਕ ਨਰਕ ਵਿਚੋਂ ਨਿਕਲੀ ਦੂਸਰੇ ਨਰਕ ਵਿੱਚ ਫਸ ਗਈ।

ਮੈਂ ਆਪਣੀਆਂ ਅੱਖਾਂ ਸਾਫ ਕੀਤੀਆਂ ਹਨ। ਸਭ ਕੁਝ ਭੁੱਲਣ ਦੀ ਕੋਸ਼ਿਸ਼ ਕੀਤੀ ਹੈ। ਨਰਕ ਤੋਂ ਨਰਕ ਤੱਕ ਦਾ ਰਸਤਾ ਕਿੰਨਾ ਛੋਟਾ ਹੈ। ਮੇਰੀ ਸੱਸ ਆਪਣਾ ਮੂੰਹ

ਜਿਹਾ ਘੁੱਟ ਕੇ ਤੁਰੀ ਫਿਰ ਰਹੀ ਹੈ। ਉਸਦੇ ਮੱਥੇ ਦੀਆਂ ਰਿਉੜੀਆਂ ਦਾ ਕਾਰਨ ਸਮਝ ਆਉਂਦਾ ਹੈ। ਵਿਚਾਰੀ” ਜਿਹੀ ਲੱਗ ਰਹੀ ਹੈ। ਬਾਹਰ ਅਜੇ ਵੀ ਰੌਲਾ ਪੈ ਰਿਹਾ ਹੈ।

ਹੁਣ ਕੋਈ ਹੋਰ ਬੋਲ ਰਿਹਾ ਹੈ। “ਓਏ ਚਾਚਾ ਸਿੰਹਾ ਅਸੀਂ ਆਪਣੇ ਬੀਰ ਦੇ

ਵਿਆਹ ਦੀ ਖੁਸ਼ੀ ਕਰਨੀ ਹੈ। ਅਸੀਂ ਵੀ ਭੰਗੜਾ ਪਾਉਣਾ ਹੈ। ਲੈ ਫੜ ਪੀ ਘੁੱਟ !” ਇਹ ਕੋਈ ਚਾਚੇ ਦਾ ਭਤੀਜਾ ਗਲਾਸ ਸ਼ਰਾਬ ਦਾ ਭਰਕੇ ਮੇਰੇ ਸਹੁਰੇ ਨੂੰ ਫੜਾਉਂਦਾ ਹੈ। “ਚਾਚਾ ਫੜ ਉਏ ਇਹ ਪਿਛਲੀਆਂ ਵੋਟਾਂ ਵੇਲੇ ਦੀ ਆਪਣਾ ਐਮ. ਐਲ. ਏ. ਇੱਕ ਪੇਟੀ ਦੇ ਗਿਆ ਸੀ। ਜਿੰਨੀ ਮਰਜ਼ੀ ਪੀ ਆਪਾ ਖੁਸ਼ੀ ਕਰਨੀ ਹੈ। ਪੀ ਫੜ ਜਿੰਨੀ ਮਰਜੀ । ਪੀ ਓਏ ਚਾਚਾ ਸਿੰਹਾ। ਜਥੇਦਾਰ ਦੇ ਠੇਕੇ ਤੋਂ ਹੋਰ ਫੜ ਲਿਆਵਾਂਗ। ਪਰਵਾਹ ਨਹੀਂ ਟੁੰਡੀ ਲਾਟ ਦੀ। ਬਾਹਰ ਹੁਣ ਸਾਰੇ ਸ਼ਰਾਬੀ ਦਾਰੂ ਨਾਲ ਧੁੱਤ ਹੋ ਗਾ ਹਨ। ਮੈਨੂੰ ਫਿਰ ਚੱਕਰ ਜਿਹੇ ਆ ਰਹੇ ਹਨ। ਧੂੰਆਂ ਉਠ ਰਿਹਾ ਹੈ। ਫਿਰ ਪਤਾ ਹੀ ਨਹੀਂ ਲੱਗਾ ਕਦੇ ਬੇਹੋਸ਼ੀ ਜਿਹੀ ‘ਚ ਮੈਂ ਬੇਹੋਸ਼ ਹੋ ਗਈ ਹਾਂ ।

ਹੁਣ ਮੇਰੀਆਂ ਅੱਖਾਂ ਖੁੱਲ੍ਹੀਆਂ ਹਨ। ਬੇਹੋਸ਼ੀ ਤੋਂ ਪਰਤੀ ਹਾਂ । ਬੱਕੀ ਜਿਹੀ ਟੁੱਟੀ ਜਿਹੀ ਮਹਿਸੂਸ ਕਰ ਰਹੀ ਹਾਂ। ਡਾਕਟਰ ਬੁਲਾਇਆ ਗਿਆ ਹੈ ਉਹ ਮੇਰੀ ਖੱਚੀ ਬਾਹ ਤੇ ਟੀਕਾ ਲਾ ਰਿਹਾ ਹੈ। ਮੈਂ ਉਸੇ ਮੰਜੇ ਤੇ ਲੇਟੀ ਹੋਈ ਹਾਂ ਮੇਰੀ ਭਾਬੀ ਮੇਰਾ ਸਿਰ ਬੱਸ ਰਹੀ ਹੈ। ਡਾਕਟਰ ਖੱਬੀ ਸ਼ਾਹ ਤੇ ਟੀਕਾ ਲਾ ਰਿਹਾ ਹੈ।

“ਹੁਣ ਠੀਕ ਹੀ ਰਹੇਗੀ। ਮੌਸਮ ਵੀ ਠੀਕ ਨਹੀਂ ਹੈ, ਚਿੰਤਾ ਨਾ ਕਰ ਹਸ ਤਾਂ ਆ ਗਈ ਹੈ।”

ਡਾਕਟਰ ਚਲਾ ਗਿਆ ਹੈ। ਮੈਂ ਫਿਰ ਲਟ ਗਈ ਹਾਂ। ਮੁੰਜ ਦੇ ਮੰਜੇ ਤੇ ਵਿਛੀ ਚਾਦਰ ਵਿਚੋਂ ਫਿਲਤਾ ਢੁੱਕਦੀਆਂ ਹਨ। ਮੈਨੂੰ ਗੁੱਸਾ ਜਿਹਾ ਆ ਰਿਹਾ ਹੈ। ਆਪਣੇ ਦੰਦ ਪੀਚਦੀ ਹਾਂ। ਮੇਰ ਕੋਲ ਬੈਠੀਆਂ ਔਰਤਾਂ ਫਿਰ ਸਰ ਪਾਉਂਦੀਆਂ ਹਨ “ਦੇਖੋ ਵਹੁਟੀ ਨੂੰ ਫਿਰ ਦੰਦਲ ਪੈ ਗਈ ਹੈ। ਮੈਂ ਹੁਣ ਸਾਰਾ ਕੁਝ ਸੁਣ ਰਹੀ ਹਾਂ। ਕੋਈ ਕਹਿੰਦੀ ਆ ਕਿਸੇ ਸਿਆਣੇ ਨੂੰ ਲਿਆਓ ਸੱਦਕੇ ਕੁੜੀ ਕਸਰ ਵਿੱਚ ਹੈ। ਕੋਈ ਓਪਰੀ ਸ਼ੈਅ ਲਗਦੀ ਹੈ। ਕੋਈ ਤੁਹਾਡੇ ਘਰ ਦੀ ਰੁੰਨ ਪੀਰ। ਆਪਣੀ ਕੁੱਲ ਬਖਸਾਓ। ਬੜੇ ਵਡੇਰਿਆਂ ਦਾ ਨਾਂ ਲਓ ਭਾਈ ਸਵੇਰ ਦੀ ਜਰੂਰ ਕੋਈ ਭੁੱਲ ਹੋਈ ਹੋਵੇਗੀ ਆਪਣੇ

ਗੁਰਾਂ ਦਾ ਨਾਂ ਲਓ। ਏਦਾਂ ਤਾਂ ਕਦੀ ਸੁਣਿਆ ਨਹੀਂ। ਹੁਣੇ ਤਾਂ ਚੰਗੀ ਕਲੀ ਬੈਠੀ ਸੀ

ਸਾਡੇ ਕੋਲ।”

ਉਹ ਬੁੱਢੀ ਔਰਤ ਬੋਲੀ ਜਾ ਰਹੀ ਹੈ।

ਮੈਂ ਸੁਣੀ ਜਾ ਰਹੀ ਹਾਂ।

ਏਥੇ ਕੀ ਹੋਣਾ ਸੀ। ਕੁਝ ਵੀ ਤਾਂ ਨਹੀਂ ਹੈ ਇਸ ਤਰ੍ਹਾਂ ਦਾ । ਬਾਹਰ ਸ਼ਰਾਬੀਆਂ ਦੀ ਅਵਾਜ ਬੰਦ ਹੋ ਗਦੀ ਹੈ। ਇਕ ਦਮ ਸ਼ਾਂਤੀ ਹੋ ਗਈ ਹੈ । ਸਭ ਇੱਕ ਦੂਜੇ ਦੇ ਮੂੰਹ ਵਲ ਦੇਖ ਰਹੇ ਹਨ। ਮੇਰੀ ਸੱਸ ਹੋਰ ਸਭ ਭੱਜ ਗਦੀ ਹੈ।

ਵਿਚ ਖਿੜਦੀ ਰਹੀ।

“ਖਰਿਆ ਇਹ ਕਸਰ ਵਾਲੀ ਹੀ ਮੇਰੇ ਮੁੰਡੇ ਲਈ ਰੱਖੀ ਹੋਈ ਸੀ।” ਉਹ ਮਨ

ਮੈਂ ਸੋਚ ਕੇ ਕਹਿੰਦੀ ਹਾਂ “ਮੈਨੂੰ ਕੋਈ ਕਸਰ ਨਹੀਂ”

ਮੈਨੂੰ ਤਾਂ ਆਹ ਨਰਕ ਜਿਹੇ ਤੋਂ ਕਢਿਆਦ ਆਉਂਦੀ ਹੈ। ਉਂਜ ਮੈਂ ਠੀਕ ਹਾਂ ਮੇਰਾ ਦਿਮਾਗ ਵੀ ਚਲਦਾ ਹੈ। ਮੈਨੂੰ ਸਾਰੀ ਸਮਝ ਹੈ। ਮੇਰੇ ਤੇ ਹੀ ਹੁਕਮ ਚਲਾਇਆ ਜਾਂਦਾ ਹੈ ਆਹ ਨਾ ਕਰ ਐਹ ਕਰ। ਵਗੈਰਾ ਵਗੈਰਾ।’

“ਏਦਾਂ ਨਾ ਕਰ ਐਦਾ ਕਰ। ਚੁੱਪ ਕਰਕੇ ਬੈਠ ਬੋਲ ਨਾ। ਸੁਣ ਵੀ ਨਾ ਦੇਖ ਵੀ

ਨਾ। ਦੱਸਣ ਦਾ ਤਾਂ ਮਤਲਬ ਹੀ ਕੋਈ ਨਹੀਂ।” ਕੱਪੜਾ ਚੰਗਾ ਤਾਂ ਇਕ ਪਾਸੇ ਧੋਤਾ ਵੀ ਨਾ ਪਾਓ। ਮੈਂ ਫਿਰ ਅੱਖਾਂ ਮੀਟ ਲੈਂਦੀ “

“ਗਿਆ ਮੁੰਡਾ ਆਉਂਦੇ ਬਾਬਾ।”

‘ਜਾਓ ਜਾਓ ਕੁੱਲੀ ਵਾਲੇ ਬਾਬੇ ਨੂੰ ਸੱਦ ਲਿਆਓ ਛੇਤੀ ਕਰੋ।

ਬਾਬਾ ਆ ਗਿਆ ਹੈ। ਬਾਬੇ ਨੇ ਚਿੱਟੇ ਦੁੱਧ ਧੋਤੇ ਕਪੜੇ ਪਾਏ ਹੋਏ ਹਨ। ਏਦਾਂ ਦੇ

ਦੁੱਧ ਅਤੇ ਕਪੜੇ ਏਥੇ ਸਾਡੇ ਘਰ ਵਿੱਚ ਕਿਸੇ ਦੇ ਕਿਉਂ ਨਹੀਂ। ਇਹਨਾਂ ਦੇ ਤਾਂ ਸਭ ਦੇ ਕਪੜਿਆਂ ਵਿੱਚ ਮੇਲ ਭਰੀ ਪਈ ਹੈ।

ਬਾਬਾ ਛੇ ਫੁੱਟ ਲੰਬਾ। ਕਾਲੀਆਂ ਸ਼ਾਹ ਮੁੱਛਾਂ ਗੋਰਾ ਰੰਗ ਨਿਰਾ ਪੁਲਸੀਆ ਲਗਦਾ ਹੈ। ਸਾਰਾ ਟੱਬਰ ਹੀ ਨਹੀਂ ਆਏ ਹੋਏ ਸਾਰੇ ਪਹਾਹੁਣੇ ਬਾਬੇ ਦੇ ਪੈਰੀ ਹੱਥ ਲਾ ਰਹੇ ਹਨ। ਮੈਨੂੰ ਵੀ ਕਿਸੇ ਨੇ ਕੰਨ ਵਿੱਚ ਕਿਹਾ ਹੈ ਕਿ ਬਾਬੇ ਦੇ ਪੈਰੀ ਹੱਥ ਲਾ। ਮੈਂ ਨਾ ਚਾਹੁੰਦੀ ਹੋਈ ਵੀ ਬਾਬੇ ਦੇ ਪੈਰੀ ਹੱਥ ਲਾਉਂਦੀ ਹਾਂ।

” ਰਾਜ਼ੀ ਰਹੋ ਭਾਈ” ਬਾਬਾ ਜੀ ਅਸ਼ੀਰਵਾਦ ਦੇਂਦੇ ਹਨ।

ਬਾਬੇ ਨੇ ਸਭ ਨੂੰ ਬਾਹਰ ਜਾਣ ਲਈ ਇਸਾਰਾ ਕੀਤਾ ਹੈ। ਉਸ ਨੇ ਧੂਪ ਮੰਗਿਆ

ਹੈ। ਧੂਪ ਲਾ ਦਿੱਤਾ ਹੈ। ਕਮਰੇ ਵਿੱਚ ਲੱਗੇ ਹੋਏ ਦੇਵੀ ਦੇਵਤਿਆ ਦੇ ਕਲੰਡਰ ਦੇਖਕੇ ਮੁਸਕਰਾ ਰਹੇ ਹਨ। ਹੁਣ ਮੇਰੇ ਸਾਹਮਣੇ ਬਾਬਾ ਜੀ ਬੈਠੇ ਹਨ। ਸੁੱਚਾ ਪਾਣੀ ਉਸ ਮੰਗਿਆ ਹੈ। ਉਹ ਕੁਝ ਮੰਤਰ ਮੂੰਹ ਵਿੱਚ ਹੀ ਪੜ੍ਹ ਰਿਹਾ ਹੈ। ਮੈਂ ਉਸ ਦੇ ਸਾਹਮਣੇ ਬੈਠੀ ਰੋ ਰਹੀ ਹਾਂ।

“ਬੱਸ ਬੇਟਾ ਚੁੱਪ ਕਰ ਰੋ ਨਾ ਸਭ ਠੀਕ ਹੋ ਜਾਵੇਗਾ।” ਉਹ ਬੋਲਿਆ ਤਾਂ ਕੁਝ ਆਪਣਾ ਜਿਹਾ ਲੱਗਿਆ।

ਮੇਰਾ ਡਰ ਵੀ ਬਹੁਤ ਸਾਰਾ ਦੂਰ ਹੋ ਗਿਆ। ਉਸ ‘ਬੇਟਾ’ ਜਿਉਂ ਆਖਿਆ ਸੀ।

‘ਕੀ ਗੱਲ ਹੋਈ ਪੁੱਤਰ-

ਮੈਂ ਕਹਿਣਾ ਚਾਹੁੰਦੀ ਸੀ ਕਿ ਜੇ ਤੇਰੇ ਪਾਸ ਮੇਰੀ ਬਿਮਾਰੀ ਦਾ ਇਲਾਜ ਹੈ ਤਾਂ ਬਿਮਾਰੀ ਵੀ ਲੱਭ ਲੈ ਨਾ ਤੇ ਇਲਾਜ ਵੀ ਦੱਸ ਜਾ ਪਰ ਮੈਂ ਬੋਲ ਨਾ ਸਕੀ। ਗੱਲ ਇਹ ਵੀ ਦਿਮਾਗ ਵਿੱਚ ਆਈ ਕਿ ਜੇ ਬਿਮਾਰੀ ਵੀ ਮੈਥੋਂ ਪੁੱਛਣੀ ਹੈ ਤਾਂ ਇਲਾਜ ਉਹ ਕੀ ਕਰੇਗਾ। ਵੱਡਾ ਸਿਆਣਾ ਬਣਿਆ ਫਿਰਦਾ ਹੈ।

ਘਰਾਂ ਦੀਆਂ ਤੰਗੀਆਂ ਤੁਰਸ਼ੀਆਂ ਗਰੀਬੀਆਂ ਦੇ ਇਲਾਜ ਸਿਆਣੇ ਕਰਨ ਲੱਗੇ ਜਾਂ ਕਰਦੇ ਹੁੰਦੇ ਤਾਂ ਫਿਰ ਆਹ ਬਿਮਾਰੀਆਂ ਹੀ ਕਿਉਂ ਆਉਂਦੀਆਂ। ਮੈਂ ਫਿਰ

ਭੁਸਕਣ ਲਗਦੀ ਹਾਂ।

ਮੇਰੀਆਂ ਅੱਖਾਂ ਚ ਫਿਰ ਅਥਰੂ ਵਗ ਰਹੇ ਹਨ। ਮੈਂ ਇਕ ਨਰਕ ਤੇ ਦੂਸਰੇ ਨਰਬ ਵਿੱਚ ਆਈ ਪਰ ਫੁੱਲਾਂ ਵਾਲੀ ਕਾਰ ਵਿੱਚ ਬੈਠਕੇ।

ਬੇਟਾ ਸੱਚ ਸੱਚ ਦੱਸਦੇ ਮੈਨੂੰ। ਮੈਂ ਬਹੁਤ ਜਾਲਮ ਆਦਮੀ ਹਾਂ ਪਿਆਰ ਨਾਲ ਪੁੱਛਦਾ ਹਾਂ। ਫਿਰ ਮੈਂ ਡੰਡਾ ਵੀ ਰੱਖਿਆ ਤੇ ਸੰਗਲ ਵੀ। ਬਹੁਤ ਮਾਰਦਾ ਹਾਂ। ਕੱਲ੍ਹ ਮੇਰੇ ਤਕੀਏ ਤੇ ਚੌਕੀ ਲੱਗੇਗੀ ਮੈਂ ਜਿੰਨ ਭੂਤ ਕੱਢਣੇ ਜਾਣਦਾ ਹਾਂ…. ।”

ਮੈਂ ਬਹੁਤ ਸਾਰੀ ਹਿੰਮਤ ਇਕੱਠੀ ਕਰਦੀ ਹਾਂ “ਬਾਬਾ ਜੀ ਮੇਰੀ ਗੱਲ ਧਿਆਨ ਨਾਲ ਸੁਣਨਾ।”

ਬਾਬਾ ਮੇਰੀ ਵੱਲ ਨੂੰ ਕੰਨ ਕਰਦਾ ਹੈ।

“ਮੈਨੂੰ ਇੱਕ ਨਰਕ ਵਿਚੋਂ ਕੱਢਕੇ ਦੂਜੇ ਨਰਕ ਵਿੱਚ ਸੁੱਟ ਦਿੱਤਾ ਹੈ ਕੀ ਤੇਰੇ

ਪਾਸ ਇਸ ਦਾ ਇਲਾਜ ਹੈ-“

ਬਾਬਾ ਚੁੱਪ ਕਰ ਗਿਆ ਹੈ।

“ਮੈਂ ਕਹਿਨੀ ਹਾਂ ਮੈਨੂੰ ਕੁਝ ਨਹੀਂ ਹੋਇਆ।”

“ਮੈਂ ਠੀਕ ਠਾਕ ਹਾਂ।”

“ਮੈਨੂੰ ਕੁਝ ਨਹੀਂ ਹੋਇਆ।”

ਬਾਬਾ ਹੁਣ ਸਵਾਲ ਕਰਨ ਹਟ ਗਿਆ ਹੈ।

“ਮੇਰੀਆ ਅੱਖਾਂ ਦੇ ਪਾਣੀ ਵਗ ਕੇ ਸੁੱਕ ਗਿਆ ਹੈ।”

ਮੈਂ ਕਹਿਣਾ ਚਾਹੁੰਦੀ ਸੀ ਕਿ ਪਹਿਲਾ ਮਾਪਿਆ ਦੇ ਘਰ ਭੁੱਖ ਨੰਗ ਨਾਲ ਘੁਲਦੇ ਰਹੇ ਤੇ ਹੁਣ ਅੱਗੋਂ ਇਥੇ ਵੀ ਕੋਈ ਸੁਰੰਗੀ ਨਜ਼ਰ ਨਹੀਂ ਆਉਂਦੀ।

“ਆਖਣ ਫਾਹਾ ਵੱਢੇ

ਮੰਜਰ ਪੜ੍ਹਕੇ ਬਾਬਾ ਉਠ ਖੜਿਆ ਹੈ।” ਪਾਣੀ ਦਾ ਛਿੱਟਾ ਸਾਰੇ ਘਰ ਵਿੱਚ ਦੇ

ਦਿਓ। ਸ਼ਾਮ ਨੂੰ ਤਕੀਏ ਤੇ ਦੀਵਾ ਬਾਲ ਦੇਣਾ।”

ਕੁੜੀ ਨੂੰ ਅਰਾਮ ਕਰਨ ਦਿਓ।

ਚਿੰਤਾ ਨਾ ਕਰਨਾ ਇਸ ਨੇ ਠੀਕ ਹੋ ਜਾਣਾ ਹੈ। ਬਾਬਾ ਠੰਢਾ ਜਿਹਾ ਹੋ ਕੇ ਚਲਾ

ਗਿਆ ਹੈ। ਮੈਨੂੰ ਲਿਟਾ ਦਿੱਤਾ ਗਿਆ ਹੈ। ਕੰਬਲ ਇਕ ਮੇਰੇ ਉਪਰ ਦੇ ਦਿੱਤਾ ਗਿਆ

ਹੈ। ਮੇਰਾ ਧਿਆਨ ਫਿਰ ਛੱਤ ਵੱਲ ਚਲੇ ਜਾਂਦਾ ਹੈ।

ਛੱਤ ਦੇ ਬਾਲਿਆਂ ਦੇ ਮਿੱਟੀ ਕਿਰ ਰਹੀ ਹੈ।

ਕਿਰਦੀ ਮਿੱਟੀ ਮੇਰੇ ਉਪਰ ਡਿੱਗ ਰਹੀ ਹੈ ਲੱਗ ਰਿਹਾ ਹੈ ਮੈਂ ਇਸ ਮਿੱਟੀ ਦੇ ਬੋਝ ਨਾਲ ਦੱਬ ਜਾਵਾਂਗੀ ਪਰ ਮੈਂ ਇਸ ਮਿੱਟੀ ਦੇ ਬੋਝ ਤੋਂ ਬਾਹਰ ਨਿਕਲਣ ਦਾ ਯਤਨ ਕਰ ਰਹੀ ਹਾਂ।


Leave a Comment

Your email address will not be published. Required fields are marked *

Scroll to Top