jagriti.net

[gtranslate]

ਕਾਲੇ ਗੋਰੇ

ਹਰਬੰਸੇ ਲੰਬੜ ਦਾ ਮੁੰਡਾ ਇੰਗਲੈਂਡ ਤੋਂ ਵਾਪਿਸ ਆਇਆ ਤਾਂ ਘਰ ਵਿੱਚ ਰੌਣਕ ਹੀ ਲੱਗ ਗਈ। ਆਂਢ-ਗੁਆਂਢ ਦੇ ਲੋਕ ਮੁੰਡੇ ਨੂੰ ਜੱਫੀਆਂ ਪਾ ਕੇ ਮਿਲੇ। ਮਾੜੇ ਤੋਂ ਮਾੜਾ ਮੁੰਡਾ ਵੀ ਪੰਜ ਸੱਤ ਸਾਲ ਇੰਗਲੈਂਡ ਰਹਿ ਕੇ ਵਾਹਵਾ ਨੋਟ ਬਣਾ ਲੈਂਦਾ ਹੈ। ਫਿਰ ਜੀਤਾ ਵੀ ਜੀਤੇ ਤੋਂ ਜਤਿੰਦਰ ਗਿੱਲ ਬਣ ਗਿਆ ਸੀ।

ਨੋਟ ਇੰਨੇ ਆਏ ਕਿ ਹਰਬੰਸ ਵੀ ਹੁਣ ਹਰਬੰਸ ਸਿੰਘ ਗਿੱਲ ਬਣ ਗਿਆ। ਤਕੜਾ ਜੱਟ ਕਹਾਉਣ ਲੱਗਾ।

ਜਤਿੰਦਰ ਦੀ ਮਾਂ ਮੰਜੇ ‘ਤੇ ਬੈਠੇ ਜਤਿੰਦਰ ਨੂੰ ਪੱਖੀ ਝੱਲਣ ਲੱਗੀ।

“ਹੋਰ ਸੁਣਾ ਪੁੱਤਰ ਇੰਗਲੈਂਡ ਦੀਆਂ ਗੱਲਾਂ।”

ਤੇ ਮੁੰਡਾ ਇੰਗਲੈਂਡ ਦੀਆਂ ਗੱਲਾਂ ਸੁਣਾਉਣ ਲੱਗਾ।

ਬੜਾ ਕੰਮ ਏ ਮਾਂ ਇੰਗਲੈਂਡ ਵਿੱਚ ਪੌਂਡ ਜਿੰਨੇ ਮਰਜ਼ੀ ਇਕੱਠੇ ਕਰ ਲਓ ਹਰ ਚੀਜ਼ ਮਿਲਦੀ ਏ, ਸੋਨਾ, ਲੀੜਾ ਕੱਪੜਾ, ਘਰ, ਗੱਡੀ, ਕਾਰ, ਵੀ ਸੀ. ਆਰ., ਟੀ.ਵੀ ਸਕੂਲ ਕਾਲਜ ਤੇ ਪਿੰਡਾਂ ਦੇ ਨੋਟ ਬੱਸ ਬੜੀ ਕੀਮਤ ਮਿਲਦੀ ਹੈ। ਉਥੇ ਜ਼ਿੰਦਗੀ ਬੜੀ ਚੁਸਤ ਹੈ ਏਥੇ ਤਾਂ ਬੱਸ ਸੁਸਤੀ ਹੀ ਸੁਸਤੀ ਹੈ।”

ਉਹ ਬੜੀਆਂ ਤਾਰੀਫ਼ਾਂ ਕਰੀ ਜਾ ਰਿਹਾ ਸੀ ਇੰਗਲੈਂਡ ਦੀਆਂ।

‘ਬੱਸ ਮਾਂ ਇੱਕ ਗੱਲ ਬੜੀ ਚੁੱਭਦੀ ਏ ਉਧਰ’ ‘ਪੁੱਤਰ ਉਹ ਕੀ?’

ਉਥੇ ਨਾ ਗੋਰੇ ਲੋਕ ਸਾਨੂੰ ਹਿੰਦੁਸਤਾਨੀਆਂ ਨੂੰ ਚੰਗ ਨਹੀਂ ਸਮਝਦੇ। ‘ਉਹ ਕਿਉਂ?’

“ਇਹ ਨਹੀਂ ਪਤਾ ਉਹ ਸਾਨੂੰ ਹਿੰਦੁਸਤਾਨੀਆਂ ਨੂੰ, ਪਾਕਿਸਤਾਨੀਆਂ ਨੂੰ ਕਾਲੇ ਕਹਿੰਦੇ ਹਨ। ਬਹੁਤ ਹੀ ਨਫ਼ਰਤ ਕਰਦੇ ਹਨ ਅਜੇ ਵੀ ਬਹੁਤ ਸਾਰੀਆਂ ਜਗ੍ਹਾ ਹਨ ਜਿਥੇ ਅਸੀਂ ਪੰਜਾਬੀ ਕੀ ਭਾਰਤੀ ਸਾਰੇ ਉਨ੍ਹਾਂ ਦੇ ਬਰਾਬਰ ਨਹੀਂ ਜਾ ਉਹ ਸਾਨੂੰ ਆਪਣੇ ਪਰਾਸ਼ਰ ਨਹੀਂ ਸਮਝਦੇ। ਕਈ ਜਗ੍ਹਾ ਗਰੇ ਕਾਲਿਆਂ ਨੂੰ ਆਪਣੇ ਨਾਲ ਕੰਮ ਨਹੀਂ ਦਿੰਦੇ’

ਉਹ ਅਜੇ ਦੱਸ ਹੀ ਰਿਹਾ ਸੀ ਕਿ ਨਾਮੇ ਚਮਾਰੀ ਉਨ੍ਹਾਂ ਦੇ ਪਸ਼ੂਆਂ ਦਾ ਗੋਹਾ ਕੂੜਾ ਚੁੱਕ ਕੇ ਘਰ ਦੀਆਂ ਸਫਾਈਆਂ ਕਰਕੇ ਹੱਥ ਮੂੰਹ ਧੋ ਕੇ ਉਥੇ ਆ ਖੜ੍ਹੀ ਹੋਈ ਜਿਥੇ ਮਾਂ-ਪੁੱਤਰ ਬੈਠੇ ਗੱਲਾਂ ਕਰ ਰਹੇ ਸਨ।

ਨਾਮੇ ਉਨ੍ਹਾਂ ਦੇ ਘਰ ਪਿਛਲੇ ਪੰਦਰਾਂ-ਵੀਹ ਸਾਲ ਤੋਂ ਕੰਮ ਕਰਦੀ ਹੈ। ਉਹ ਆਪਣਾ ਘਰ ਸਾਫ਼ ਕਰੋ ਜਾਂ ਨਾ ਪਰ ਹਰਬੰਸੇ ਦੇ ਪਰਿਵਾਰ ਦਾ ਘਰ ਜ਼ਰੂਰ ਸਾਫ ਰੱਖਦੀ। ਆਪਣੇ ਕੱਪੜੇ ਧੋਵੇ ਜਾਂ ਨਾ ਪਰ ਉਹ ਹਰਬੰਸੇ ਦੇ ਕੱਪੜੇ ਜ਼ਰੂਰ ਪੈਂਦੀ। ਇਸਦੇ ਬਦਲੇ ਉਸ ਨੂੰ ਡੰਗ ਦੀ ਰੋਟੀ ਮਿਲ ਜਾਦੀ ਤੇ ਉਤਾਰੇ ਹੋਏ ਫਟੇ ਪੁਰਾਣੇ ਕੱਪੜੇ। ਹਾਂ ਕਦੀ ਕਦਾਈ ਪੈਸੇ ਧੇਲੇ ਦੀ ਲੋੜ ਪੂਰੀ ਹੋ ਜਾਂਦੀ ਹੈ।

ਉਹ ਆਪਣੀ ਚਿਤੋਂ ਹੱਥ ਧੋ ਕੇ ਆਈ ਪਰ ਚਾਹੁੰਦੀ ਹੋਈ ਵੀ ਮੁੰਡੇ ਨੂੰ ਪਿਆਰ ਨਾ ਦੇ ਸਕੀ ਕਿਉਂਕਿ ਮੁੰਡੇ ਦੀ ਮਾਂ ਚੰਨਣ ਕੌਰ ਅਜੇ ਵੀ ਨਾਮੇ ਦੇ ਹੱਥੋਂ ਮੁੰਡੇ ਦੇ ਤਿਟ ਹੋਣ ‘ਚ ਯਕੀਨ ਰੱਖਦੀ ਸੀ।

ਬੱਸ ਨਾਮੇ ਨੇ ਏਨਾ ਹੀ ਆਖਿਆ ‘ਕਿਉਂ ਬਈ ਕਾਕਾ ਠੀਕ-ਠਾਕ ਆਇਆ ਵਲੈਤੋਂ, ਹੋਰ ਸੁਣਾ ਤੇਰੇ ਬਾਲ-ਬੱਚੇ।’

ਨਾਮੇ ਉਹਦੀ ਮਾਂ ਦੇ ਹਾਣ ਦੀ ਚਾਚੀ ਜਾਂ ਤਾਈ ਵਰਗੀ ਸੀ ਪਰ ਜਤਿੰਦਰ ਨੇ ਨਾਮੇ ਕਹਿ ਕੇ ਹੀ ਕਿਹਾ ‘ਹਾਂ ਨਾਮੋ ਮੈਂ ਠੀਕ ਹਾਂ ਤੂੰ ਸੁਣਾ।

ਉਹ ਹੇਠਾਂ ਫਰਬ ‘ਤੇ ਬੈਠ ਗਈ। ਨਾਮੇ ਦੇ ਆਉਣ ਤੇ ਜਤਿੰਦਰ ‘ਗੋਰੇ-ਕਾਲੇ’

ਦੀ ਗਲ ਬਣਾਉਂਦਾ ਸੁਣਾਉਂਦਾ ਰੁਕ ਗਿਆ। ਉਹ ਕਦੀ ਨਾਮ ਵੱਲ ਵੇਖਦਾ ਜੋ ਜ਼ਮੀਨ ‘ਤੇ ਬੈਠੀ ਸੀ ਕਦੀ ਆਪਣੀ ਮਾਂ ਵੱਲ ਵੇਖਦਾ ਜੋ ਚਿੱਟੇ ਕੱਪੜਿਆਂ ‘ਚ ਫਸ ਰਹੀ ਸੀ-ਪਿਓ ਵੀ ਚਿੱਟੇ ਕੱਪੜਿਆਂ ‘ਚ ਫਥ ਰਿਹਾ ਸੀ-ਉਹ ਪਲੰਘ ‘ਤੇ ਬੈਠੇ ਸਨ।

ਨਾਮੇ ਜ਼ਮੀਨ ‘ਤੇ ਬੈਠੀ ਸੀ। ਉਹ ਹਮੇਸ਼ਾਂ ਜਮੀਨ ‘ਤੇ ਹੀ ਬੈਠਦੀ ਸੀ, ਉਸ ਦੇ ਬੱਚੇ ਵੀ ਹਮੇਸ਼ਾਂ ਉਸ ਨਾਲ ਕੰਮ-ਕਾਰ ਕਰਾ ਕੇ ਹੇਠਾਂ ਭੇਜੇ ਬੈਠਦੇ। ਉਹ ਅੱਜ ਵੀ ਕੰਮ ਕਰਕੇ ਹੁਣ ਵੇਹਲੀ ਹੋ ਕੇ ਹੇਠਾਂ ਬੈਠੀ ਤੇ ਸੋਚ ਰਹੀ ਸੀ ਉਸ ਨੂੰ ਰੋਟੀ ਮਿਲੇ ਤੇ ਉਹ ਘਰ ਜਾਵੇ।

‘ਹਾਂ ਪੁੱਤਰ ਤੇ ਗੋਰਿਆਂ ਤੇ ਕਾਲਿਆਂ ਦੀ ਗੱਲ ਸੁਣਾ ਰਿਹਾ ਸੀ’ ਮਾਂ ਬੋਲੀ ਜਤਿੰਦਰ ਦੀ।

“ਨਹੀਂ ਮਾਂ ਕੁਝ ਨਹੀਂ ਉਹ ਹੇਠਾਂ ਬੈਠੀ ਨਾਮੇ ਵੱਲ ਵੇਖ ਰਿਹਾ ਸੀ ਜੋ ਦਸ ਸਾਲ ਪਹਿਲਾਂ ਉਹਦੇ ਵਲੈਤ ਜਾਣ ਤੋਂ ਪਹਿਲਾਂ ਵੀ ਉਨ੍ਹਾਂ ਦੇ ਸਰਦਲਾਂ ਵਿੱਚ ਹੀ ਬੈਠਦੀ। ਹੁੰਦੀ ਸੀ ਤੇ ਅੱਜ ਵੀ ਉਹ ਉਨ੍ਹਾਂ ਦਾ ਗੋਹਾ-ਕੂੜਾ ਕਰ ਸਰਦਲ ਵਿੱਚ ਬੈਠੀ ਹੈ। ਜਤਿੰਦਰ ਨੂੰ ਵਲੌਤੀ ਗੋਰੇ ਯਾਦ ਆਏ ਜਿਹੜੇ ਉਨ੍ਹਾਂ ਨੂੰ ਉਥੇ ਆਪਣੇ ਤੋਂ ਅਲੱਗ ਰੱਖਦੇ ਹਨ।

ਜਤਿੰਦਰ ਚਾਹੁੰਦਾ ਸੀ ਕਿ ਉਹ ਨਾਮੇ ਨੂੰ ਜਾ ਗਲੇ ਮਿਲੇ ਤੇ ਉਠਾ ਕੇ ਆਖੇ ਕਿ ਉਹ ਮੰਜੇ ‘ਤੇ ਬੈਠੇ ਕਿਉਂਕਿ ਉਹ ਦੋਵੇਂ ਕਾਲੇ ਹਨ। ਨਾਮੇ ਭਾਰਤੀ ਚਮਾਰ ਜਾਤੀ ਦੀ ਭਾਰਤ ਵਿਚ ਕਾਲੀ ਨਸਲ ਦੀ ਹੈ ਤੇ ਜਤਿੰਦਰ ਵਲੋਤ ਜਾ ਕੇ ਕਾਲੀ ਨਸਲ ਦਾ ਹੈ। ਪਰ ਉਹ ਉਠ ਨਾ ਸਕਿਆ।

ਜਤਿੰਦਰ ਦੀ ਮਾਂ ਉਠੀ ਤੇ ਉਹ ਰਸੋਈ ‘ਚੋਂ ਰਾਤ ਦੀਆਂ ਬਚੀਆਂ ਰੋਟੀਆਂ ਲਿਆਈ ਤੇ ਬੋਲੀ ‘ਲੈ ਨਾਮੇ ਅਜੇ ਤਾਂ ਰੋਟੀ ਬਣਾਈ ਨਹੀਂ ਇਹ ਰਾਤ ਦੀ ਬਚੀ ਹੋਈ ਹੈ ਤੂੰ ਲੈ ਜਾ। ਹੁਣ ਦਾ ਸਾਰ ਲਈ ਫਿਰ ਸ਼ਾਮੀਂ ਲੈ ਜਾਈ।

ਨਾਮੇ ਨੇ ਰੋਟੀਆਂ ਫੜੀਆਂ ਤੇ ਉਹ ਚਲੀ ਗਈ।

‘ਆਜਾ ਮਾਂ ਕਾਲੇ ਗੋਰਿਆਂ ਦੀ ਗੱਲ ਸੁਣਾਵਾਂ’, ਜਤਿੰਦਰ ਨੇ ਮਾਂ ਨੂੰ ਆਵਾਜ਼ ਮਾਰੀ।

ਜਿਸ ਤਰ੍ਹਾਂ ਨਾਮੇ ਇਥੇ ਛੋਟੀ ਜਾਤ ਦੀ ਹੈ ਅਸੀਂ ਉਥੇ ਵਲੋਤ ਵਿੱਚ ਛੋਟੀ ਜਾਤ ਦੇ ਜਾਣੀ ਕਾਲੇ ਜਾਣੇ ਜਾਂਦੇ ਹਾਂ। ਇਹ ਹਿੰਦੁਸਤਾਨੀ ਕਾਲੇ ਹਨ ਅਤੇ ਅਸੀਂ ਵਲੰਡੀ ਕਾਲੇ। ਸਾਡਾ ਉਥੇ ਇਹ ਹਾਲ ਹੈ ਜਿਵੇਂ ਇਥੇ ਚੂਹੜੇ-ਚਮਾਰਾ ਦਾ ਨਾਮ ਤੇ ਨਾਮੇ ਵਰਗੀਆਂ ਹੋਰ ਹਜ਼ਾਰਾਂ ਲੱਖਾਂ ਦਾ । ਜਤਿੰਦਰ ਹਨਾ ਆਖ ਗੰਭੀਰ ਹੋ ਗਿਆ। ਪਹੁਤ ਕੁਝ ਸੋਚਣ ਲੱਗਾ।

‘ਵੇ ਜਾਣਦੇ ਵੇ ਜਾਣਦੇ-ਤੂੰ ਮਜਾਕ ਨਾ ਕਰਿਆ ਕਰ। ਤੇਰੀ ਸ਼ੁਰੂ ਤੋਂ ਮਜਾਕ ਕਰਨ ਦੀ ਆਦਰ ਨਾ ਗਈ। ਮਾਂ ਬਣੀ।

ਜਤਿੰਦਰ ਅੱਗੋਂ ਚੁੱਪ ਕਰ ਗਿਆ ਤੇ ਗੰਭੀਰ ਵੀ ਮਾਂ ਅੰਦਰ ਜਾ ਕੇ ਮੁੰਡੇ ਦੀਆਂ ਵਲੈਤੋਂ ਲਿਆਂਦੀਆਂ ਚੀਜ਼ਾਂ ਨੂੰ ਸੰਵਾਰਨ ਲੱਗੀ ।

Leave a Comment

Your email address will not be published. Required fields are marked *

Scroll to Top