jagriti.net

[gtranslate]

ਅੱਧਾ ਮਨੁੱਖ

ਮਾਂ ਅੱਜ ਫਿਰ ਆਈ ਏ ਸਫੈਦ ਕੱਪੜੇ ਪਹਿਨੇ ਹੋਏ ਸਿਰ ਵਾਹਿਆ ਹੋਇਆ। ਪੈਰੀਂ ਜੁੱਤੀ ਪਾਈ ਹੋਈ। ਜੁਰਾਬਾਂ ਵੀ। ਇਕ ਦਮ ਦਾਨੀ ਜਿਹੀ ਲੱਗੀ।

ਮੈਂ ਉਠ ਬੈਠਾ

“ਲੈ ਬਈ ਮੇਰੀ ਮਾਂ ਆਈ ਕਿਧਰੋਂ ਚੰਦ ਚੜ੍ਹਿਆ।”

ਉਸ ਨੇ ਮੁਸਕਰਾ ਕੇ ਪਿਆਰ ਕੀਤਾ। ਨੇੜੇ ਹੁੰਦੀ ਹੋਈ ਪਿਆਰ ਦਿੰਦੀ ਹੋਈ ਜਿਥੇ ਜਗ੍ਹਾ ਮਿਲੀ ਬੈਠ ਗਈ।

“ਪਾਣੀ” ਮੈਂ ਪੁੱਛਿਆ।

“ਓਏ ਨਿਕੰਮਿਆ ਪਾਣੀ ਵੀ ਪੁੱਛ ਕੇ ਦਈਦਾ ਹੈ। ਤੈਨੂੰ ਮੱਤ ਕਦੋਂ ਆਉਣੀ ਹੈ। ਲਿਆ ਪਾਣੀ ਪਿਲਾ। ਪਤਾ ਨਹੀਂ ਕਾਕਾ ਮੇਰੀ ਪਿਆਸ ਹੀ ਨਹੀਂ ਬੁੱਝਦੀ। ਪਾਣੀ ਕਿੰਨਾ ਪੀ ਲਵਾਂ। ਪਤਾ ਨਹੀਂ ਪਾਣੀ ਕਿਧਰ ਚਲਾ ਜਾਂਦਾ ਹੈ। ਬੁੱਲ੍ਹ ਸੁੱਕੇ ਦੇ ਸੁੱਕੇ ਪੇਟ ਖਾਲੀ ਦਾ ਖਾਲੀ। ਪਾਣੀ ਪੀਣ ਨੂੰ ਫਿਰ ਜੀਅ ਕਰਦਾ ਏ।” ਉਹ ਬੋਲੀ।

“ਕੋਈ ਨਹੀਂ ਲੈ ਜਿੰਨਾ ਮਰਜ਼ੀ ਪਾਣੀ ਪੀ। ਪਾਣੀ ਤੇ ਕਿਹੜਾ ਮੁੱਲ ਲੱਗਦਾ ਹੈ।” ਮੈਂ ਜੱਗ ਤੇ ਗਿਲਾਸ ਲੈ ਕੇ ਆਇਆ। ਮਾਂ ਇਕ ਗਿਲਾਸ ਪਾਣੀ ਪੀ ਜਾਂਦੀ ਹੈ। ਦੂਸਰਾ ਤੇ ਤੀਸਰਾ। ਮੈਂ ਚੌਥਾ ਗਿਲਾਸ ਪਾਣੀ ਦਾ ਲੈ ਆਉਂਦਾ ਹਾਂ। ਮੇਰੀ ਪਤਨੀ ਆਉਂਦੀ ਏ-

“ਕੀ ਕਰੀ ਜਾਂਦੇ ਹੋ” ਉਹ ਬਲਦੀ ਹੈ।

ਉਸ ਦੇ ਹੱਥ ਵਿਚ ਸ਼ਾਇਦ ਸ਼ਰਬਤ ਦਾ ਗਿਲਾਸ ਹੈ। ਮਾਂ ਸਰਬਤ ਦਾ ਗਿਲਾਸ ਵੀ ਪੀ ਜਾਂਦੀ ਹੈ।

“ਲਿਆ ਧੀਏ ਥੋੜ੍ਹਾ ਹੋਰ ਪਾਦੇ ਤੇਰੇ ਵੀਰ ਜੀਣ ਦੁੱਧ-ਪੁੱਤ ਰੰਜ-ਤੇਰਾ ਸਾਂਝੀ ਜੀਵੇ ਰੱਬ ਰਿਜਕ ਰੋਟੀ ਦੇਵੇ ।” ਮਿੱਠਾ ਸਰਬਤ ਪੀ ਕੇ ਉਸ ਨੇ ਅਸੀਸਾਂ ਦੇ ਢੇਰ ਲਾ ਦਿੱਤੇ ਹਨ।

“ਸੁਣੇ ਮੇਰੀ ਗੱਲ ਸੁਣੇ। ਪਾਣੀ ਨਾਲ ਦਾ ਪੁੰਨ ਕਈ ਨਹੀਂ। ਕਿਸੇ ਨੂੰ ਪਾਣੀ ਤੋਂ ਨਾ ਮਨ੍ਹਾਂ ਕਰਿਆ ਕਰੋ। ਬਿਨਾ ਮੰਗੇ ਪਾਣੀ ਦਿਆ ਕਰੋ ਪੀਣ ਨੂੰ। ਔਰ ਹੋਰ ਵੀ ਸੁਣ ਤੁਸੀਂ ਕਿਤੇ ਜਾਂਦੇ ਹੋ। ਅਗਰ ਕੋਈ ਤੁਹਾਨੂੰ ਪਾਣੀ ਪੀਣ ਵਾਸਤੇ ਦੇਵੇ। ਝਟਪਟ ਮਨ੍ਹਾਂ ਨਾ ਕਰੋ। ਏਦਾਂ ਅਗਲੇ ਦਾ ਮਾਣ ਟੁੱਟਦਾ ਹੈ। ਪਾਣੀ ਦਾ ਗਿਲਾਸ ਫੜ ਲਓ। ਥੋੜ੍ਹਾ ਪੀ ਲਓ। ਫਿਰ ਵਾਪਸ ਕਰੋ ਜਾਂ ਗਲਾਸ ਰੱਖ ਲਓ। ਪਾਣੀ ਬਹੁਤ ਵਰਮੁੱਲੀ ਚੀਜ਼ ਹੈ। ਐਵੇਂ ਤਾਂ ਨਹੀਂ ਸਿਆਣਿਆ ਕਹਾਣ ਬਣਾਇਆ। ਬਈ ਲਓ ਜੀ ਫਲਾਨੇ ਥਾਂ ਗਏ ਉਥੇ ਚਾਹ ਪਾਣੀ ਨਹੀਂ ਪੁੱਛਿਆ।” ਮਾਂ ਝਟਪਟ ਸਿਖਿਆ ਦਿੰਦੀ ਹੈ।

ਮਾਂ ਜਦ ਵੀ ਸਾਡੇ ਕੋਲ ਆਉਂਦੀ ਅਸੀਂ ਉਸ ਨਾਲ ਬੜਾ ਚਾਅ ਕਰਦੇ। ਬੱਚੇ ਵੀ ਪਰਨੀ ਵੀ। ਉਹ ਮੇਰੇ ਕੋਲ ਹੀ ਬੈਠੀ ਹੈ, ਮੈਂ ਉਸਦੇ ਗਏ ਘੁੱਟਣ ਲੱਗਦਾ ਹਾਂ।

“ਓਏ ਜਾਹ ਓਦੇ ਖੇਖਨ ਹਾਰਿਆ ਛੇ ਮਹੀਨੇ ਹੋ ਗਏ ਮਿਲਣ ਨੂੰ ਆਇਆ ਨਹੀਂ ਹੁਣ ਕਿੱਦਾਂ ਚਾਅ ਕਰਦਾ। ਕਦੀ ਮਨ ‘ਚ ਨਹੀਂ ਆਇਆ ਮਾਂ ਬੈਠੀ ਹੈ ਘਰ ਜਿਨ੍ਹ ਜਨਮ ਦਿੱਤਾ-ਪੜ੍ਹਾਇਆ ਪਾਲਿਆ ਨੌਕਰੀ ਲੁਆਇਆ ਕਦੀ ਜਾ ਕੇ ਉਹਨੂੰ ਮਿਲ সারা।”

“ਲੋ ਆਪੇ ਤਾਂ ਮੇਰਾ ਵਿਆਹ ਕਰ ਦਿੱਤਾ। ਹੁਣ ਏਥੇ ਐਹ ਚੀਗਰ ਰੇਟ ਦੇਖਾ ਕਿ ਤੈਨੂੰ ਮਿਲਣ ਆਵਾਂ। ਨਾਲ ਆਹ ਬੇਗਮ ਕਿਧਰੇ ਮੈਨੂੰ ਜਾਣ ਦੇਵੇ ਤਾਂ…।”

“ਸ਼ਰਮ ਨਹੀਂ ਆਉਂਦੀ ਤੈਨੂੰ ਆਹ ‘ਚੀਗਰ ਭੇਟ’ ਦੱਸਦਾ ਮਸੀ ਮੈਂ ਇਨ੍ਹਾਂ ਦਾ ਮੂੰਹ ਦੇਖਿਆ। ਰੱਬ ਦਾ ਸ਼ੁਕਰ ਕਰ। ਨਾਲੇ ਇਹ ਵਿਚਾਰੀ ਗਊ ਕਿਸੇ ਨੂੰ ਕੁਝ ਨਹੀਂ ਕਹਿੰਦੀ” ਉਹ ਇਕ ਹੱਥ ਨਾਲ ਮੇਰੀ ਪਤਨੀ ਨੂੰ ਪਲੋਸਦੀ ਹੈ ਤੇ ਦੂਸਰਾ ਹੱਥ ਮੇਰੇ ਮਾਰਨ ਲਈ ਉਪਰ ਨੂੰ ਚੁੱਕਦੀ ਹੈ। ਏਨੇ ਨਾਲ ਹੀ ਮੇਰੀ ਨੀਂਦ ਖੁੱਲ੍ਹ ਜਾਂਦੀ ਹੈ। ਮਾਂ ਅਲੋਪ ਹੋ ਜਾਂਦੀ ਹੈ। ਮੈਂ ਮਾਂ ਨੂੰ ਇਧਰ-ਉਧਰ ਲੱਭਦਾ ਹਾਂ ਏਥੇ ਕੁਝ ਵੀ ਨਹੀਂ।

“ਹੁਣੇ ਤਾਂ ਏਥੇ ਸੀ” ਮੈਂ ਬੁੜ ਬੁੜਾਉਂਦਾ ਹਾਂ।

“ਕੌਣ” ਪਤਨੀ ਪੁੱਛਦੀ ਹੈ।

“ਪੈ ਜਾਓ ਰਾਮ ਨਾਲ ਮਾਂ ਨੇ ਹੁਣ ਕਿਥੇ ਮੁੜਨਾ ਹੈ ।”

ਠੀਕ ਗੱਲ ਦੇ ਮਾਂ ਨੇ ਹੁਣ ਕਿਥੋਂ ਮੁੜਨਾ ਹੈ। ਉਹ ਤੇ ਨੱਥ ਪਚਾਨਮੇ ਸਾਲ ਭੋਗ ਕੇ ਉਥੇ ਚਲੇ ਗਈ ਜਿਥੇ ਕੋਈ ਨਹੀਂ ਮੁੜਦਾ ਅਜੇ ਕੁਝ ਦਿਨ ਪਹਿਲਾਂ ਤਾਂ ਉਸ ਨੇ ਚਲਾਣਾ ਕੀਤਾ ਸੀ ਅਸੀਂ ਮਰਨੇ ਦੀਆਂ ਸਭ ਰਸਮਾਂ ਪੂਰੀਆਂ ਕੀਤੀਆਂ ਸਨ।

ਪਰ ਉਹ ਇੰਜ ਕਈ ਵਾਰ ਸੁਪਨੇ ‘ਚ ਆਉਂਦੀ ਹੈ ਜਿਵੇਂ ਇਥੇ ਹੀ ਕਿਧਰੇ ਹੋਵੇ। ਨਾਲੇ ਅਸੀਂ ਤਾਂ ਨੌਕਰੀ ਦੇ ਚੱਕਰ ਵਿੱਚ ਬਾਹਰ ਹੀ ਰਹੇ ਉਹ ਤਾਂ ਨੌਕਰੀ ਵਾਲਿਆ ਕੋਲ ਪਰਾਹੁਣਚਾਰੀ ਆਉਂਦੀ ਸੀ। ਘਰ ਛੋਟੇ ਭਰਾ ਦੇ ਪਰਿਵਾਰ ਕੋਲ ਹੀ ਰਹੀ ਜ਼ਿਆਦਾ। ਬੱਸ ਲੱਗਦਾ ਹੀ ਨਹੀਂ ਬਈ ਉਹ ਮਰ ਗਈ।

ਮੈਂ ਕਹਿੰਦਾ ਹਾਂ “ਮਾਂ ਹੁਣੇ ਤਾਂ ਇਥੇ ਬੈਠੀ ਗੱਲਾਂ ਕਰਦੀ ਸੀ-ਮੈਨੂੰ ਕਹਿੰਦੀ ਮੇਰੀ ਪਿਆਸ ਹੀ ਨਹੀਂ ਬੁੱਝਦੀ। ਮੈਂ ਜਿਨਾ ਮਰਜੀ ਪਾਣੀ ਪੀ ਲਵਾਂ। ਮੈਂ ਤਿੰਨ ਗਲਾਸ ਫੋਕੇ ਪਾਣੀ ਦੇ ਪਸਾਏ ਤੂੰ ਇਕ ਗਲਾਸ ਮਿੱਠਾ ਪਾਣੀ ਪਲਾਇਆ। ਉਹ ਖੁਸ਼ ਹੋ ਗਈ। ਐਥੇ ਬੈਠੀ ਹੁਣੇ ਗੱਲਾ ਕਰਦੀ ਸੀ। ਮੈਨੂੰ ਕਹਿੰਦੀ ਤੂੰ ਆਉਂਦਾ ਨਹੀਂ। ਮੈਂ ਕਿਹਾ ਆਹ ਚੀਗਰ ਭੇਟ ਛੱਡ ਕੇ ਕਿਧਰ ਆਂਦਾ। ਉਸ ਗੁੱਸਾ ਕੀਤਾ ਕਿਹਾ ਨਿਆਣੇ ਰੱਬ ਦੀ ਦੇਣ ਤੂੰ ਚੀਗਰ ਭੇਟ ਕਿਉਂ ਕਿਹਾ। ਮੇਰੇ ਉਸ ਨੇ ਮੁੱਕਾ ਮਾਰਿਆ ਤੇ ਮੇਰੀ ਜਾਗ ਖੁੱਲ੍ਹ ਗਈ ਤੇ ਮਾਂ ਅਲੋਪ ਸੀ।”

“ਤੁਸੀਂ ਵੀ ਜੇ ਮੂੰਹ ਆਉਂਦਾ ਬੋਲ ਦਿੰਦੇ ਹੋ। ਇਹਦਾ ਮਤਲਬ ਤਾਂ ਉਹ ਪਿਆਸੀ ਘੁੰਮ ਰਹੀ ਹੈ। ਉਹਦੇ ਨਾਂ ਦਾ ਕਿਸੇ ਉਹਦੇ ਵਰਗੀ ਸਿਆਣੀ ਔਰਤ ਨੂੰ ਪਾਣੀ ਪਿਲਾਇਆ ਕਰੋ ਆਪਣੇ ਹੱਥੋਂ।” ਪਰਨੀ ਫਿਕਰਮੰਦ ਹੋਈ ਬੋਲੀ।

ਪਤਨੀ ਦਾ ਸੁਝਾਅ ਆਉਂਦਾ ਹੈ। “ਲੋਕ ਕਮਲੇ ਨਹੀਂ ਸੀ। ਸਾਡੀ ਦਾਦੀ ਪਤਾ ਕੀ ਕਰਦੀ ਸੀ ਜਦੋਂ ਸਾਡਾ ਬਾਬਾ ਮਰ ਗਿਆ ਤਾਂ ਹਰ ਵੀਰਵਾਰ ਬਿਨਾਂ ਨਾਗਾ ਮੂਹ ਤੇ ਜਾ ਕੇ ਇੱਕ ਬਾਲਟੀ ਪਾਣੀ ਦੀ ਕੱਢ ਕੇ ਬਾਬੇ ਦੇ ਨਾਂ ਤੇ ਰੋੜ ਕੇ ਆਉਂਦੀ ਸੀ। ਏਦਾਂ ਕਰਨ ਨਾਲ ਮਰਨ ਵਾਲੇ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਸੀ। ਉਹ ਪਿਆਸਾ। ਨਹੀਂ ਕਹਿੰਦਾ। ਤੁਸੀਂ ਜਰੂਰ ਮਾਂ ਦੇ ਨਾਂ ਦਾ ਪਾਣੀ ਪਿਲਾਇਆ ਕਰੋ।””

ਮਾਂ ਪੂਰੀ ਉਮਰ ਭੋਗ ਕੇ ਹੀ ਗਈ ਸੀ। ਅਸੀਂ ਚਾਰ ਭਰਾ ਤਿੰਨ ਭੈਣਾ। ਮੇਰ ਤੋਂ ਇਲਾਵਾ ਸਭ ਭੈਣ-ਭਰਾਵਾਂ ਦੇ ਅੱਗੋਂ ਬੱਚਿਆਂ ਦੇ ਵੀ ਬੱਚੇ। ਵੱਡੀ ਭੈਣ ਦੀ ਤਾਂ ਲੜਕੀ ਵੀ ਪੇਰੀ ਵਾਲੀ। ਇੰਜ ਉਹ ਪੰਜਵੀ ਪੀੜ੍ਹੀ ‘ਚ ਪ੍ਰਵੇਸ਼ ਕਰ ਚੁੱਕੀ ਸੀ। “ਕਿਸਮਤ ਵਾਲੀ ਸੀ। ਏਨੀ ਲੰਬੀ ਉਮਰ ਵਾਲੀ ਸੋ ਸਾਲ ਤੋਂ ਸਾਲ ਦੇ ਸਾਲ ਇਧਰ-ਉਧਰ ਹੋਵੇਗਾ। ਦੇ ਸਾਲ ਪਹਿਲਾਂ ਬਾਪੂ ਮਰਿਆ ਤਾਂ ਉਹ ਕਹਿੰਦਾ ਸੀ ਹੁੰਦਾ। ਕਿ ਉਸ ਦੀ ਉਮਰ ਇਕ ਸੋ ਤਿੰਨ ਸਾਲ ਦੀ ਸੀ। ਇਹ ਵੀ ਏਨੇ ਕੁ ਦੀ ਹੋਵੇਗੀ।”

ਮੇਰਾ ਧਿਆਨ ਮਾਂ ਵੱਲ ਜਾਂਦਾ ਹੈ। ਜਿਸ ਦਿਨ ਉਹ ਮਰੀ ਸੀ। ਮਾਂ ਦੀ ਨਾਥ ਪਈ ਹੈ। ਮੰਜੇ ਉੱਤੇ ਹੀ ਸੀ। ਫਿਰ ਸਿਆਣਿਆਂ ਦੇ ਕਹਿਣ ਤੇ ਲਾਸ਼ ਜ਼ਮੀਨ ਤੇ ਰੱਖ ਦਿੱਤੀ ਗਈ ਹੈ। ਅਸੀਂ ਸਾਰੇ ਥੋੜ੍ਹਾ ਹਟ ਕੇ ਬੈਠੇ ਹਾਂ। ਅਫਸੋਸ ਦੀਆਂ ਗੱਲਾਂ ਕਰ ਰਹੇ ਹਾਂ। ਕਦੀ-ਕਦੀ ਕੋਈ ਗੱਲ ਚੱਲਦੀ ਹੈ। ਕਦੀ-ਕਦੀ ਅਸੀਂ ਚੁੱਪ ਕਰ ਜਾਂਦੇ ਹਾਂ। ਕਦੀ-ਕਦੀ ਗੱਲ ‘ਚੋਂ ਗੱਲ ਵਿਰ ਨਿਕਲ ਆਉਂਦੀ ਹੈ।

“ਮਾਂ ਦੇ ਬੁੱਲਾਂ ‘ਤੇ ਦੋਸ਼ੀ ਘਿਉ ਲਾਇਆ ਗਿਆ ।”

ਲੈ ਬਈ ਚਾਚਾ ਆਹ ਮਾਂ ਦੇ ਬੁੱਲ੍ਹਾਂ ਤੋਂ ਖੁਸ਼ਕੀ ਨਹੀਂ ਗਈ ਸਾਰੀ ਉਮਰ-ਰਾਨਾਂ ਕਿ ਲਬੇਰਾ ਘਰ ਰਹਿੰਦਾ ਸੀ। ਲੱਸੀ ਪਾਣੀ ਦੁੱਧ ਘੇ-ਬਥੇਰਾ ਸੀ। ਪਰ ਪਤਾ ਨਹੀਂ ਕਿਉਂ ਬੁੱਲ੍ਹਾਂ ਦੀ ਖੁਸ਼ਕੀ ਇਹ ਖਤਮ ਨਹੀਂ ਹੋਈ।”

ਸਾਡੇ ਘਰਾਂ ‘ਚੋਂ ਇਕ ਸਿਆਣਾ ਬਜ਼ੁਰਗ ਜਿਉਂਦਾ ਹੈ। ਮੈਂ ਉਸ ਨਾਲ ਗੱਲ ਸਾਂਝੀ ਕਰਦਾ ਹਾਂ।

“ਓਏ ਕਾਕਾ ਤੈਨੂੰ ਅਸੀਂ ਦੱਸੀਏ ਹਨ। ਇਹ ਬੁੱਲ੍ਹਾ ਦੀ ਖੁਸ਼ਕੀ ਦੀ ਇਹ ਸਾਡੇ ਵੇਲੇ ਦੇ ਬੰਦਿਆਂ ਦਾ ਸਭ ਦਾ ਏਹੀ ਹਾਲ ਹੈ। ਆਹ ਲੈ ਮੇਰੇ ਬੁੱਲ੍ਹ ਦੇਖ ਖੁਸ਼ਕੀ ਮੇਰ ਬੁੱਲਾ ਤੇ ਵੀ ਦੇਵ ਹੀ ਹੈ। ਸਾਲੀ ਕੋਈ ਜਿੰਦਗੀ ਸੀ ਉਦੋਂ ਸਾਡੀ। ਸਾਰਾ ਸਾਰਾ ਦਿਨ ਕੰਮ। ਸਾਰੀ ਸਾਰੀ ਰਾਤ ਕੰਮ-ਦੇਵੀ ਘੰਟੇ ਪਸੀਨਾ ਵਗੀ ਜਾਣਾ। ਸਰੀਰ ‘ਚ ਪਾਣੀ ਤਾਂ ਰਹਿੰਦਾ ਹੀ ਨਹੀਂ ਸੀ। ਜੇਕਰ ਸਰੀਰ ‘ਚ ਪਾਣੀ ਨਹੀਂ ਤਾਂ ਭਾਈ ਖੁਸ਼ਕੀ ਹੀ ਪੈਣੀ ਹੈ ਨਾ ਤੂੰ ਤੇ ਆਪ ਸਿਆਣਾ। ਇਹ ਤੇਰੀ ਮਾਂ ਇਹ ਕਈ ਜਨਾਨੀ ਆਮ ਜਨਾਨੀ ਨਹੀਂ ਸੀ। ਏਦਾਂ ਦੀਆਂ ਜਨਾਨੀਆਂ ਆਮ ਪੈਦਾ ਨਹੀਂ ਹੁੰਦੀਆਂ। ਇਹ ਤੇ ‘ਅੱਧਾ ਮਨੁੱਖ ਸੀ। ਤੇਰਾ ਪਿਓ ਡੀਗਰਾ ਮਾਰਦਾ ਰਿਹਾ ਤੁਹਾਡੇ ਘਰ ਨੂੰ ਜੰਮਣ ਇਸ ਰੈਰੀ ਮਾ ਨੇ ਹੀ ਲਾਇਆ ਸੀ। ਔਹ ਦੇਖ ਤੇਰੀ ਮਾਂ ਦੇ ਗੋਡਿਆਂ ਦਾ ਕੀ ਹਾਲ ਹੋਇਆ ਹੈ। ਗੋਡੇ ਵਿੰਗੇ ਹੋਏ ਫਿਰਦੇ ਨੇ। ਇਹ ਪਤਾ ਕਾਹਦੇ ਨਾਲ ਹੋਏ ਹਨ?”

“ਬੁਢਾਪੇ ਨਾਲ ਹੋਰ ਕਾਹਦੇ ਨਾਲ” ਮੈਂ ਬਲਿਆ।

“ਆਹ ਤੇਗੋ ਦੀ-ਲਿਦ ਭਰਤੀ ਨਾ-ਇਹ ਬੁਢਾਪੇ ਨਾਲ ਨਹੀਂ ਹੋਏ। ਇਹ ਹੋਏ ਨੇ ਭਾਰ ਚੁੱਕਣ ਨਾਲ। ਕਣਕਾਂ ਦੀਆਂ ਭਰੀਆਂ, ਘਾਹ ਦੀ ਪੰਡ, ਮਿੱਟੀ ਦੇ ਟੋਕਰੇ ਮਿੱਟੀ ਦਾ ਬੇਝ। ਜਿਹੜਾ ਮਰਜੀ ਭਾਰ ਚੁਕਾ ਲਓ ਕੇ ਭਾਰ ਤਾਂ ਮੇਰਾ ਜਿੰਨਾ ਮਰਜੀ ਚੁੱਕ ਲਓ। ਲੱਤਾਂ ਕਿਹੜੀਆਂ ਲੋਹੇ ਦੀਆਂ ਬਣੀਆਂ ਹੋਈਆਂ ਹੱਡ ਮਾਸ ਹੀ ਨਾ। ਜਿੰਨਾ ਚਿਰ ਤਾਕਤ ਹੈ ਤਾਂ ਕੁਝ ਨਹੀਂ ਹੁੰਦਾ। ਪਰ ਜਦ ਤਾਕਤ ਨਹੀਂ ਰਹਿੰਦੀ ਲੱਤਾਂ ਕਿੰਗੀਆ ਹੀ ਹੋਣੀਆਂ ਹਨ। ਭਾਰ ਨਾਲ ਬੈਠਣ ਨਾਲ, ਕਮਜ਼ੋਰੀ ਨਾਲ-ਦਬਾਅ ਨਾਲ ਤੇ ਨਾਲੇ ਤੈਨੂੰ ਪਤਾ ਆਪਣੇ ਲੋਕਾਂ ਤੋਂ ਇਹ ਜਿੰਮੀਦਾਰ ਸਾਲੇ ਏਨਾ ਕੰਮ ਲੈਂਦੇ ਸੀ। ਗੁਲਾਮੀ ਸਾਲੀ ਕਚਿਆਣ ਆਉਂਦੀ ਸੀ। ਸਮਾਂ ਏਨਾ ਬਦਲ ਗਿਆ ਕਈ ਵਾਰ ਤੇ ਵਿਸ਼ਵਾਸ ਹੀ ਨਹੀਂ ਆਉਂਦਾ ਉਹ ਜਮਾਨੇ ਬਦਲ ਗਏ। ਕਿਤੇ ਖੂਹਾ ਤੇ ਆਪਾਂ ਚੜ੍ਹ ਸਕਦੇ ਸੀ। ਜਾਂ ਏਵ ਪਾਣੀ ਪੀ ਸਕਦੇ ਸੀ।”

ਉਹ ਬਜ਼ੁਰਗ ਅਜੇ ਪਤਾ ਨਹੀਂ ਕਿੰਨਾ ਕੁ ਬੇਲਦਾ। ਖੂਹ ਤੋਂ ਪਾਣੀ ਪੀਣ ਦੀ ‘ਇੱਕ ਘਟਨਾ ਯਾਦ ਆਉਂਦੀ ਹੈ।

ਆਪਣੇ ਪਿੰਡੋਂ ਅਸੀਂ ਆਪਣੀ ਵੱਡੀ ਭੈਣ ਅਮਰੇ ਦੇ ਜਾ ਰਹੇ ਸੀ। ਗਰਮੀ ਲਹੜ ਦੀ ਆਪਣੇ ਪਿੰਡ ਪੈਦਲ ਚੱਲੇ। ਜੰਡਿਆਲਾ ਤੋਂ ਹੋ ਕੇ ਚਾਚੇਵਾਲ। ਤੇ ਫਿਰ ਤਿੰਨ ਵੱਜੇ ਹੋਣਗੇ ਮੈਂ ਤੇ ਮੇਰਾ ਛੋਟਾ ਭਰਾ ਮਹਿੰਦਰ। ਜਲੰਧਰ ਛਾਉਣੀ ਦੇ ਨਾਲ ਸੰਸਾਰਪੁਰ ਦੇ ਕੋਲ ਇੱਕ ਛੋਟਾ ਜਿਹਾ ਪਿੰਡ ਖੁਸਰੋਪੁਰ। ਪਿਆਸ ਜੋਰਾਂ ਦੀ ਲੱਗੀ ਸੀ। ਮੈਂ ਕੋਈ ਖੂਹ ਦੇਖ ਕੇ ਪਾਣੀ ਮੰਗਿਆ।

‘ਮਾਂ ਬੋਲੀ ਤੁਰੇ ਆਓ’ ਕਿਸੇ ਖੂਹ ਤੋਂ ਪਾਣੀ ਲਈ ਨਹੀਂ ਰੁਕੇ। ਖੁਸਰੋਪੁਰ ਆ ਕੇ ਇਕ ਖੂਹੀ ‘ਤੇ ਅਸੀਂ ਇਕ ਔਰਤ ਪਾਣੀ ਕੱਢਦੀ ਦੇਖੀ। ਉਸ ਨੂੰ ਦੇਖ ਮਾਂ ਚੁੱਕੀ। ਜੀ ਭਿਆਣੀ ਜਿਹੀ ਹੋ ਕੇ ਬੋਲੀ “ਜੀ ਅਸੀਂ ਪਾਣੀ ਪੀਣਾ।”

“ਚਾ ਆਓ ਨਾ ਪੀਓ।” ਅਜੀਬ ਖੁਸ਼ੀ ਸੀ ਉਸ ਔਰਤ ਦੇ ਚੇਹਰੇ ਤੇ। ਮੇਰੀ ਮਾਂ ਨੇ ਬੁੱਕ ਕੀਤਾ ਮੂੰਹ ਨੂੰ ਲਾਇਆ ਤੇ ਉਸ ਔਰਤ ਵੱਲ ਇਸਾਰਾ ਕੀਤਾ ਕਿ ਉਹ ਭਰੀ ਹੋਈ ਬਾਲਟੀ ਉਲਟਾ ਕੇ ਥੁਕ ਨਾਲ ਪਾਣੀ ਪਿਲਾ ਦੇਵੇ।

“ਅਰ ਭੈਣ ਗਿਲਾਸ ਲਵੇ ਨਾ” ਉਹ ਔਰਤ ਬੋਲੀ। ਉਸ ਨੇ ਪਾਣੀ ਦੀ ਭਰੀ ਹੋਈ ਬਾਲਟੀ ਹੇਠਾਂ ਰੱਖਦੇ ਹੋਏ ਇਕ ਧੋਤਿਆ ਹੋਇਆ ਗਿਲਾਸ ਫਿਰ ਧੋ ਕੇ ਸਾਡੇ ਵੱਲ ਵਧਾਇਆ

“ਲਓ ਕਾਕਾ ਗਿਲਾਸ ਪਾਣੀ ਪੀਓ-ਹਾਏ ਮੈਂ ਮਰਜਾ ਮੁੰਡਿਆਂ ਦੇ ਮੂੰਹ ਕਿਵੇਂ ਬਿਤਲੇ ਪਏ ਨੇ ਖਰਿਆ ਕਦੇ ਦੇ ਪਿਆਸ ਨੇ ਪਤਾ ਨਹੀਂ ਬੁੱਲ੍ਹ ਕਦੋਂ ਦੇ ਸੁੱਕੇ ਪਏ ठे।”

ਮੇਰੀ ਮਾਂ ਗਲਾਸ ਨਹੀਂ ਫੜ ਰਹੀ ਸੀ ਝਿਜਕ ਰਹੀ ਸੀ।

“ਕੀ ਗੱਲ”-ਉਹ ਔਰਤ ਬੋਲੀ

“ਜੀ ਗੱਲ ਤਾਂ ਕੁਝ ਨਹੀਂ ਪਰ ਅਸੀਂ ਚਮਾਰ ਹੁੰਦੇ ਆ”-ਮਾਂ ਨੇ ਜਿਵੇਂ ਬਹੁਤ ਵੱਡਾ ਜਿਗਰਾ ਕਰ ਕੇ ਇਹ ਆਖਿਆ ਹੋਵੇ।

“ਲੈ ਕਮਲੀ ਫਿਰ ਕੀ ਹੋਇਆ ਅਸੀਂ ਤਾਂ ਖੁਦ ਵਾਲਮੀਕ ਹੁੰਦੇ ਹਾਂ ਉਹ ਔਰਤ ਬੋਲੀ। “

ਮੈਂ ਵਖਿਆ ਸਾਹਮਣੇ ਇਕ ਮੰਦਰ ਦੇ ਗੇਟ ਦੇ ਉੱਪਰ ਬਾਬਾ ਵਾਲਮੀਕ ਮੇਰ ਦੇ ਖੰਭ ਨਾਲ ਰਮਾਇਣ ਲਿਖ ਰਿਹਾ ਸੀ। ਮੈਂ ਨਮਸਕਾਰ ਕੀਤੀ। ਉਸ ਔਰਤ ਦਾ ਰੰਗ ਵੀ ਏਨਾ ਕਾਸਾ ਨਹੀਂ ਸੀ। ਨੈਣ ਨਖ਼ਸ਼ ਖੂਬਸੂਰਤ, ਕੱਪੜੇ ਸਾਫ਼ ਸੁਥਰ। ਮੇਰੀ ਮਾਂ ਇਹ ਯਕੀਨ ਨਹੀਂ ਸੀ ਹੋਇਆ। ਫਿਰ ਮਾਂ ਦੇ ਚਿਹਰੇ ਤੇ ਮੁਸਕਰਾਹਟ ਪਰਤ ਆਈ ਸੀ। ਉਸ ਪਾਣੀ ਦਾ ਗਲਾਸ ਫੜਿਆ ਮੈਨੂੰ ਪਿਲਾਇਆ ਤੇ ਆਪ ਪੀਤਾ, ਛੋਟੇ ਨੂੰ ਪਿਲਾਇਆ। ਮੂੰਹ ਹੱਥ ਧੋਤਾ। ਥੋੜ੍ਹਾ ਆਰਾਮ ਕੀਤਾ। ਫਿਰ ਅੱਗੇ ਚਲ ਪਏ। ਖੂਹੀ ਤੋਂ पाटी थी वे भमी सॅल घटे। भोभी में दी। में से सब बीच भा ਪੁੱਛਿਆ ਕਿ “ਮਾਂ ਆਪਾਂ ਨੂੰ ਪਾਣੀ ਪੀ ਕੇ ਅੱਗੇ ਤੁਰ ਪੈਣਾ ਚਾਹੀਦਾ ਸੀ ਪਰ ਇਹ ਕਹਿਣ ਦੀ ਕੀ ਲੋੜ ਸੀ ਪਈ ਅਸੀ ਚਮਾਰ ਹੁੰਦੇ ਹਾਂ।”

“ਨਹੀ ਤੈਨੂੰ ਨਹੀਂ ਪਤਾ ਅਸੀਂ ਕਿਹੜੇ ਕਿਹੜੇ ਸਮੇਂ ਦੇਖੋ ਨੇਂ। ਇਹ ਦੱਸਣਾ ਜਰੂਰੀ ਸੀ। ਇਹ ਤਾਂ ਚੰਗਾ ਹੋਇਆ ਉਹ ਆਪਣੀ ਬਰਾਦਰੀ ਦੇ ਨਿਕਲੇ ਜੇਕਰ ਜੱਟ ਜ਼ਿੰਮੀਦਾਰ ਹੁੰਦੇ ਤਾਂ ਬਰਤਨ ਨਾ ਦੇਂਦੇ ਉਲਟਾ ਬੰਨ੍ਹ ਕੇ ਬਿਠਾ ਲੈਂਦੇ। ਉਹ ਥੋੜ੍ਹੇ ਦੇਂਦਾ ਆਪਣਾ ਕਾਂਡਾ। ਏਦਾਂ ਖੂਹਾ ਤੋਂ ਪਾਣੀ ਪੀਣ ਦਾ ਕਿਤੇ ਆਰਡਰ ਹੈ। ਅਜੇ ਪਿਛਲੇ ਮਹੀਨੇ ਦੀ ਗੱਲ ਹੈ ਆਪਣਾ ਪ੍ਰਾਹਣਾ ਪਿੰਡ ਆਉਂਦਾ ਹੋਇਆ ਆਹ ਖੜੇ ਜੱਟਾਂ ਦੇ ਖੂਹ ਤੇ ਪਾਣੀ ਪੀਣ ਵਾਸਤੇ ਰੁਕ ਗਿਆ। ਜੱਟਾਂ ਦਾ ਖੂਹ ਸੀ-

ਜੱਟ ਨੂੰ ਪੁੱਛਿਆ-“ਸਰਦਾਰ ਜੀ ਪਾਣੀ ਪੀਣਾ।” ਉਸ ਆਖਿਆ ਅੇਹ ਪਈ ਬਾਲਟੀ ਤੇ ਲੱਜ ਪਾਣੀ ਕੱਢ ਕੇ ਪੀ ਲੇ”-ਪੁੱਛਦਾ ਕਾਹਦੇ ਲਈ “ਏਦਾ ਹੀ ਹੋਈ ਉਸ ਬਾਲਟੀ ਫੜੀ ਤੇ ਖੂਹ ‘ਚੋਂ ਪਾਣੀ ਕੱਢਿਆ ਪੀ ਲਿਆ। ਧੁੱਪ ਸੀ। ਪ੍ਰਾਹਣਾ ਉਥੇ ਬੈਠ ਕੇ ਘੜੀ ਸਾਹ ਲੈਣ ਲੱਗ ਪਿਆ। ਮੁੰਡੇ ਦੇ ਕੱਪੜੇ ਚੰਗੇ ਪਾਏ ਸਨ। ਰੰਗ ਰੂਪ ਵੀ ਚੰਗਾ ਸੀ। ਉਸ ਜੱਟ ਨੇ ਸਮਝਿਆ ਪਈ ਉਹ ਜੱਟਾਂ ਦਾ ਮੁੰਡਾ ਹੋਵੇਗਾ। ਉਹਦੀ ਮੌਤ ਮਾਰੀ ਗਈ, ਕੱਢ ਕੇ ਸਿਗਰਟ ਪੀਣ ਲੱਗ ਪਿਆ ਫਿਰ ਪਤਾ ਨਹੀਂ ਜੱਟ ਦੇ ਕੀ ਦਿਮਾਗ਼ ਵਿੱਚ ਕੀ ਆਈ ਉਸ ਨੇ ਮੁੰਡੇ ਨੂੰ ਕੋਲ ਬੁਲਾਇਆ। ਪੁੱਛਿਆ “ਕਿਓ ਬਈ ਜੁਆਨਾ ਕਿਥੇ ਜਾਣਾ”

“ਜੀ ਮੈਂ ਛਾਉਣੀ ਜਾਣਾ”

“ਕੌਣ ਹੁੰਦਾ ਤੂੰ”

“ਕੌਣ ਹੁੰਦਾ ਤੂੰ ਕਿੰਨਾ ਦਾ ਮੁੰਡਾ।” ਜੱਟ ਥੋੜ੍ਹਾ ਗੜ੍ਹਕੇ ਨਾਲ ਬੋਲਿਆ। ਜਦ ਉਹਨੇ ਕਿਹਾ ਕਿ ਮੈਂ ‘ਚਮਾਰ ਹੁੰਦਾ ਤਾਂ ਜੱਟ ਨੇ ਵੀਹ ਤਾਂ ਕੱਢੀਆਂ ਗਾਲਾਂ। ਨਾਲੇ ਕਹਿੰਦਾ ਪਹਿਲਾਂ ਕਿਉਂ ਨਹੀਂ ਦੱਸਿਆ, ਤੂੰ ਤੇ ਸਾਡਾ ਖੂਹ ਭਿੱਟ ਦਿੱਤਾ। ਬਹਿਜਾ ਐਥੇ ਤੈਨੂੰ ਬੰਨਦਾ ਨਾਲੇ ਪੰਚਾਇਤ ਕੋਲ ਲੈ ਕੇ ਜਾਨੇ।” ਤੂੰ ਸਾਡਾ ਖੂਹ ਛਿਟ ਕੇ ਰੱਖ ਦਿੱਤਾ।

ਮਾਂ ਦੱਸ ਰਹੀ ਸੀ ਮੁੰਡੇ ਨੂੰ ਉਸ ਜੱਟ ਨੇ ਬਹੁਤ ਗਾਲੀ ਗਲੋਚ ਕੀਤੀ। ਮੁੰਡਾ ਆਖੇ ਮੈਂ ਤਾਂ ਪਾਣੀ ਪੀਣ ਤੋਂ ਪਹਿਲਾਂ ਪੁੱਛਿਆ ਸੀ ਬਈ ਮੈਂ ਪਾਣੀ ਪੀਣਾ। ਇਸਦਾ ਮਤਲਬ ਤਾਂ ਇਹੀ ਸੀ ਮੈਂ ਪਹਿਲਾਂ ਦੱਸਿਆ। ਪਰ ਉਹ ਜੱਟ ਅੜ ਗਿਆ ਤੂੰ ਇਹ ਕਿਉਂ ਨਹੀਂ ਦੱਸਿਆ ਬਈ ਤੂੰ ਚਮਾਰ ਹੁੰਦਾ ਮੈਨੂੰ ਪਾਣੀ ਪਲਾਓ-ਤਦ ਅਸੀਂ ਬਈ ਤੈਨੂੰ ਆਪ ਕੱਢ ਕੇ ਪਾਣੀ ਪਲਾਉਂਦੇ।

ਮੇਰਾ ਭੋਲਾਪਨ ਇਹ ਰਲਿ ਸੁਣ ਕੇ ਘਬਰਾ ਗਿਆ ਸੀ।

ਪਰ ਮੁੰਡਾ ਹਿੰਮਤ ਕਰਕੇ ਬੈਠਾ ਰਿਹਾ ਫਿਰ ਉਸ ਨੂੰ ਇਕ ਫੁਰਨਾ ਫੁਰਿਆ। ਉਹ ਛਾਉਣੀ ਪਾਰਕਾਂ ਵਿੱਚ ਨੌਕਰੀ ਕਰਦਾ ਸੀ। ਚਾਰ ਵਜੇ ਉਸ ਦੀ ਡਿਊਟੀ ਸੀ। ਮੁੰਡਾ ਬੋਲਿਆ “ਸਰਦਾਰ ਜੀ ਬਈ ਪਾਣੀ ਤਾਂ ਲਿਆ ਮੈਂ ਪੀ ਉਹ ਤਾਂ ਵਾਪਸ ਨਹੀਂ ਨਿਕਲ ਸਕਦਾ। ਹੁਣ ਅੱਗ ਗੱਲ ਹੈਗੀ ਏਦਾਂ ਮੈਂ ਗਾ ਸਰਕਾਰੀ ਨੌਕਰ ਉਹ ਵੀ ਫ਼ੌਜ ਵਿੱਚ ਮੇਰੀ ਡਿਊਟੀ ਚੰਗੀ ਗੱਡੀਆਂ ‘ਚ ਬਰੂਦ ਲੱਦਣਾ। ਜੇ ਮੈਂ ਹੋ ਗਿਆ ਲੇਟ ਤਾਂ ਪੁੱਛਗਿੱਛ ਹੋਵੇਗੀ ਤੇ ਮੈਂ ਤੁਹਾਡਾ ਨਾ ਲੈਣਾ ਹੀ ਲੈਣਾ। ਮੇਰੇ ਖਿਲਾਫ਼ ਤਾਂ ਕਾਰਵਾਈ ਹੋਵੇਗੀ ਹੀ ਤੁਹਾਡੇ ਵਿਰੁੱਧ ਵੀ ਐਕਸ਼ਨ ਹੋ ਸਕਦਾ ਹੈ ਫਿਰ ਨਾ ਕਹਿਣਾ” ਬੱਸ ਏਨਾ ਕਹਿਣ ਦਾ ਦੇਰ ਸੀ। ਉਹ ਜੱਟ ਭਰ ਗਿਆ। ਪਰ ਆਕੜ ਨਹੀਂ ਛੱਡੀ ਬੋਲਿਆ “ਅੱਜ ਤਾਂ ਤੈਨੂੰ ਦਿਨਾ ਛੱਡ ਤੈਨੂੰ ਕਿਉਂਕਿ ਤੂੰ ਹੋਗਾ ਸਰਕਾਰੀ ਮੁਲਾਜ਼ਮ। ਅੱਗ ਤੋਂ ਪਹਿਲਾਂ ਦੱਸਿਆ ਕਰੋ ਹੋਗੇ ਕੌਣ ਹੋ ਫਿਰ ਲੱਜ ਡੋਲ ਨੂੰ ਹੱਥ ਲਾਇਆ ਕਰੋ।”

“ਮੁੰਡਾ ਜਾਨ ਬਚਾ ਕੇ ਦੋਤਿਆ, ਇਸ ਕਰਕੇ ਜਿਥੇ ਵੀ ਪਾਣੀ ਪੀਣਾ ਹੋਵੇ ਪਹਿਲਾਂ ਅਗਲੇ ਨੂੰ ਦੱਸ ਦਿਓ ਕਿ ਅਸੀਂ ਚਮਾਰ ਹੁੰਨੇ ਆ…. ।”

ਕਿਸ ਤਰ੍ਹਾਂ ਦਾ ਸਮਾਂ ਸੀ ਜੋ ਮਾਂ ਨੇ ਆਪਣੇ ਜ਼ਮਾਨੇ ਵਿੱਚ ਦੇਖਿਆ ਹੋਵੇਗਾ। ਇਹੋ ਜਿਹੇ ਵੇਲੇ ਪਾਣੀ ਜਿੰਨਾ ਮਰਜੀ ਪੀ ਲਓ। ਬੁੱਲ੍ਹਾਂ ਦੀ ਖੁਸ਼ਕੀ ਕਿਵੇਂ ਦੂਰ ਹੋਵੇਗੀ। ਇਹ ਸੋਚਦਾ ਮੈਂ ਮਰੀ ਪਈ ਮਾਂ ਦੇ ਚਿਹਰੇ ਵੱਲ ਫਿਰ ਦੇਖਦਾ ਹਾਂ। ਉਸ ਦੇ ਖੁਸ਼ਕ ਬੁੱਲ੍ਹ ਅਜੀਬ ਜਿਹੇ ਪਿਆਸੇ ਜਿਹੇ ਲੱਗਦੇ ਹਨ। ਫਿਰ ਮੈਂ ਥੋੜ੍ਹਾ ਦੇਸੀ ਘੀ ਲਿਆ ਕੇ ਬੁੱਲ੍ਹਾ ਨੂੰ ਹੋਰ ਲਾਉਂਦਾ ਹਾਂ।

ਉਹੀ ਚਾਚਾ ਫਿਰ ਬੋਲਦਾ ਹੈ। ” ਹੁਣ ਕੀ ਫਾਇਦਾ। ਹਟ ਜਾ ਇਧਰ ਇਕ ਪਾਸੇ ਹੋ ਕੇ ਬੈਠ ਜਾ ਆਜਾ ਆਜਾ ਇਸ ਤਰ੍ਹਾਂ ਦੀਆਂ ਜਨਾਨੀਆਂ ਵਾਰ-ਵਾਰ ਥੋੜ੍ਹੀ ਜੰਮਣੀਆਂ। ਜਦੋਂ ਮੁਕਲਾਵੇ ਆਈ ਉਦੋਂ ਆਹ ਆਟੋ ਪੀਹਣ ਦੀਆਂ ਚੱਕੀਆਂ ਕਦ ਸੀ। ਹੱਥ ਨਾਲ ਆਟਾ ਪੀਹਦੀਆਂ ਸਨ ਰੁੜੀਆਂ। ਤੇਰੀ ਦਾਦੀ ਨੇ ਵੀਹ ਸੇਰ ਪੱਕੀ ਕਣਕ ਰੱਖ ਦਿੱਤੀ ਪੀਹਣ ਵਾਸਤੇ। ਪਤਾ ਨਹੀਂ ਕਿਹੜੇ ਵੇਲੇ ਉਠ ਕੇ ਲੱਗਪਈ ਸ਼ੇਰ ਦੀ ਬੱਚੀ ਦਿਨ ਚੜ੍ਹਦੇ ਨੂੰ ਵੀਹ ਸੇਰ ਪੱਕੀ ਕਣਕ ਪੀਹ ਕੇ, ਘੜੇ ਕਰ ਦਿੱਤੇ ਆਟੇ ਨਾਲ। ਰੰਗ ਬਾਬਾ ਆਲੇ ਦੁਆਲੇ ਪਿੰਡਾਂ ਵਿੱਚ ਹੁੰਬਦਾ ਫਿਰੇ ਮੇਰੀ ਨੂੰਹ ਨੇ ਵੀਹ ਸੇਰ ਪੱਕੀ ਕਟਕ ਪੀਹ ਕੇ ਐਹ ਮਾਰੀ।”

“ਇਹ ਗੱਲ ਮਾਂ ਵੀ ਕਦੀ ਵਾਰੀ ਦੱਸਦੀ ਹੁੰਦੀ ਸੀ। ਲੈ ਅਸੀ ਵੀਹ ਸੇਰ ਪੱਥੀ ਕਣਕ ਪੀਹ ਕੇ ਔਹ ਮਾਰਨੀ ਤੇ ਫਿਰ ਖੇਤਾਂ ‘ਚ ਘਾਹ ਖੇਤਣ ਚਲੇ ਜਾਣਾ। ਚਾਰ ਚਾਰ ਪਸੂ| ਜਾਰ ਚੁੱਕਣਾ ਲੋਹੜੇ ਦਾ ਤੇ ਮਿੱਟੀ ਦੇ ਬੋਝ ਥੱਲੇ ਦੱਬੇ ਰਹਿਣਾ।”

ਚਾਚਾ ਬੋਲੀ ਜਾ ਰਿਹਾ ਹੈ “ਉਏ ਚੌਵੀ ਘੱਟੇ ਪਸੀਨਾ ਤਾਂ ਚੋਂਦਾ ਰਹਿੰਦਾ ਸੀ

ਸਰੀਰ ‘ਚੋਂ ਕੇ ਜਦ ਸੋਹਣਿਆਂ ਹਮੇਸ਼ਾ ਪਸੀਨ ਪਸੀਨੀ ਬੰਦਾ ਹੋਇਆ ਰਹੇ ਤਾਂ ਪਿਆਸ ਕਿਥੋਂ ਬੁਝਣੀ ਹੋਈ। ਤੇ ਜੇਕਰ ਪਿਆਸ ਨਾ ਬੁਝੇ ਤੇ ਸਰੀਰ ‘ਚ ਪਾਣੀ ਕਿਹਾ ਆਏ-ਤੇ ਜੇਕਰ ਸਰੀਰ ‘ਚ ਪਾਣੀ ਨਾ ਰਹੇ ਬੁੱਲ੍ਹਾ ਤੇ ਖੁਸ਼ਕੀ ਰਹੇਗੀ ਹੀ ਰਹੇਗੀ। ਚਿਹਰੇ ਤੇ ਰੌਣਕ ਵੀ ਕਿਥੋਂ ਆਵੇਗੀ। ਏਨਾ ਕੰਮ ਕਰਨਾ ਇਸ ਔਰਤ ਨੇ ਇਸੇ ਕਰਕੇ ਅਸੀਂ ਉਸ ਨੂੰ ‘ਅੱਧਾ ਮਨੁੱਖ’ ਕਹਿੰਦੇ ਬਹੁਤ ਕੰਮ ਦੀ ਕਹਿੰਦੀ।”

“ਪਰ ਜੇਕਰ ਉਹ ਏਨਾ ਕੰਮ ਕਰਦੀ ਸੀ। ਵੀਹ ਸੇਰ ਪੱਕ ਦਾਣੇ ਪੀਹ ਸਕਦੀ ਸੀ ਤਾਂ ਤੇ ਫਿਰ ਪੂਰਾ ਮਨੁੱਖ ਹੋਈ ਨਾ। ਪੂਰਾ ਦਾ ਮਤਲਬ ਪੂਰਨ ਮਨੁੱਖ। ਪਰਮਾ ਮਨੁੱਖ।”

“ਇਹ ਵੀ ਤੂੰ ਠੀਕ ਕਹਿੰਦਾ। ਪਰਮਾਤਮਾ ਨੇ ਇਹ ਏਨਾ ਕੰਮ ਵੀ ਸਾਡੀ ਕੋਮ ਦੇ ਲੇਖੇ ਲਾਇਆ। ਫਿਰ ਸਾਲਾ ਏਨਾ ਕੰਮ ਕਰਨ ਦੇ ਨਾਲ ਇਹ ਗੁਲਾਮੀ ਵੀ ਸਾਡੇ ਲੇਖੇ ਲਿਖੀ। ਅਸੀਂ ਤਾਂ ਕੱਟ ਲਈ ਜਿਵੇਂ ਕਿਵੇਂ ਦੀ। ਆਹ ਤਾਂ ਹੁਣ ਦਿਨ ਫਿਰ ਨੇ। ਕੁਝ ਤੁਹਾਡੇ ਮੂੰਹ ਤੇ ਵੀ ਰੋਣਕ ਆਈ ਹੈ ਤੇਰੀ ਮਾਂ ਅੱਧਾ ਮਨੁੱਖ ਨਹੀਂ ਪੂਰਾ ਮਨੁੱਖ ਸੀ। ਪਰ ਅਸੀਂ ਜਨਾਨੀ ਕਰਕੇ ਉਸ ਨੂੰ ਅੱਧਾ ਮਨੁੱਖ ਹੀ ਆਖਦੇ। ਨਾਲ ਸਾਨੂੰ ਏਨੀ ਸਮਝ ਵੀ ਕਿਥੇ ਸੀ ਉਨ੍ਹਾਂ ਸਮਿਆਂ ਵਿੱਚ। ਦੂਜੀਆਂ ਕੰਮਾ ਤਾਂ ਸਾਨੂੰ ਬੰਦਾ ਵੀ ਨਾ ਸਮਝਦੀਆਂ ਸੀ। ਨਫ਼ਰਤ ਕਰਦੀਆਂ ਸਨ। ਤਿੰਨ ਭੇਖ “

ਸਮਾਂ ਬਦਲ ਗਿਆ ਸੀ। ਬਹੁਤ ਘਰਾਂ ‘ਚ ਖੁਸ਼ਹਾਲੀ ਆ ਗਈ ਸੀ ਫਰਿਜ ਸਾਡੇ ਘਰਾਂ ‘ਚ ਵੀ ਆ ਗਏ ਸਨ। ਆਪਣੇ ਆਖਰੀ ਦਿਨਾਂ ‘ਚ ਮਾਂ ਬੜੀ ਖੁਸ਼ ਸੀ। ਆਹ “ਮਸ਼ੀਨਾ ਸਾਡੇ ਸਮਿਆਂ ‘ਚ ਕਿਥੇ ਸਨ। ਉਦੋਂ ਤਾਂ ਪੱਖੋਂ ਵੀ ਨਹੀਂ ਸਨ। ਉਹ ਕਈ ਵਾਰ ਫਰਿਜ ਵਿੱਚ ਜਮਾਈ ਹੋਈ ਕੁਲਫੀ ਜਾ ਆਈਸ ਕਰੀਮ ਖਾਂਦੀ ਹੋਈ ਬੋਲਦੀ। ਕੁਲਫੀ ਖਤਮ ਹੋਣ ਤੋਂ ਬਾਅਦ ਵੀ ਉਹ ਉਂਗਲ ਨਾਲ ਕੋਲੀ ਚੱਟਦੀ ਰਹਿੰਦੀ- ਉਸਨੂੰ ਸੁਆਦ ਜਿਹਾ ਆਉਂਦਾ ਰਹਿੰਦਾ। ਫਿਰ ਮੈਨੂੰ ਸਮਝ ਬੜੀ ਦੇਰ ਬਾਅਦ ਆਈ ਅਸਲ ਵਿੱਚ ਉਸ ਦੀ ਪਿਆਸ ਹੀ ਨਹੀਂ ਸੀ ਬੁੱਝਦੀ।”

“ਮਾਂ ਅੱਜ ਫਿਰ ਆਈ ਏ। ਚੁੱਪ ਚਾਪ। ਬੈਠ ਕੇ ਚਲੀ ਗਈ। ਇਕ ਦਿਨ ਪਹਿਲਾਂ ਵੀ ਆਈ ਸੀ। ਉਸ ਦਿਨ ਪਤਾ ਨਹੀਂ ਕਿਥੋਂ ਉਹ ਗਿਆਨ ਧਿਆਨ ਦੀਆਂ ਗੱਲਾਂ ਕਰਨ ਲੱਗ ਪਈ। ਪਿਆਸੀ ਸੀ ਪਾਣੀ ਪੀਤਾ ਰੱਜ ਕੇ।

ਠੰਢਾ ਸ਼ਰਬਤ ਪੀਤਾ-ਫਿਰ ਬੋਲੀ “ਸਿਆਣਿਆ ਨੇ ਐਵੇਂ ਨਹੀਂ ਕਿਹਾ”ਪਵਣ ਗੁਰੂ ਪਾਣੀ ਪਿਤਾ।” ਫਿਰ ਬੋਲੀ “ਪਹਿਲਾਂ ਪਾਣੀ ਜੀਓ ਹੈ ਜਿਤੁ ਹਰਿਆ ਸਭ ਕਇ।” ਫਿਰ ਬੋਲੀ ਇਹ ਮੂਰਖ ਲੋਕ ਨੇ ਜੇ ਪਾਣੀਆਂ ਨੂੰ ਰੋਕਾਂ ਲਾਉਂਦੇ ਨੇ-ਆਹ ਦੇਖ ਲੈ ਮੁਕਤਸਰ ਤੇ ਫਰੀਦਕੋਟ ਦੇ ਇਲਾਕਿਆ ‘ਚ ਕਿੱਦਾਂ ਸੇਮ ਪਈ ਹੋਈ ਹੈ। ਜਦ ਇਹ ਪਾਣੀ ਰਾਜਸਥਾਨ ਵੱਲ ਨੂੰ ਨਹੀਂ ਜਾਣ ਦਿੰਦੇ ਜਿਥੇ ਲੋਕ ਪਿਆਸੇ ਬੈਠੇ ਹਨ- ਛੱਪੜਾਂ ਦਾ ਪਾਣੀ ਪੀਂਦੇ ਹਨ। ਇਹ ਲੋਕ ਰੋਕਾਂ ਲਾਈ ਬੈਠੇ ਹਨ ਫਿਰ ਇਥੇ ਸੇਮ ਨਾ ਪਾਉ ਤਾਂ ਕੀ ਹਉ। ਦੇਖ ਲੈ ਫਿਰ ਨਰਮੇ ਕਪਾਹਾਂ ਦਾ ਕੀ ਹਾਲ ਹੈ। ਪਾਣੀ ਰੱਬ ਦੀ ਦੇਣ ਹੈ ਇਹਨੂੰ ਵੰਡ ਕੇ ਵਰਤੋਂ-ਪਾਣੀ ਦਾ ਅਪਮਾਨ ਨਾ ਕਰੋ। ਪਾਣੀ ਦਾ ਕੋਈ ਮਾਲਕ ਨਹੀਂ ਬਣ ਸਕਿਆ। ਪਾਣੀ ਦੀ ਪੂਜਾ ਕਰੋ ਪਾਣੀ ਲੋੜਵੰਦਾ-ਪਿਆਸਿਆਂ ਨੂੰ ਪਲਾਓ। ਪਾਣੀ ਹੀ ਸਾਂਤੀ ਦਿੰਦਾ ਹੈ। ਪਾਣੀ ਦਾ ਅਪਮਾਨ ਨਾ ਕਰੋ। ਪਾਣੀ ਮਨੁੱਖਤਾ ਦੀ ਜ਼ਿੰਦਗੀ ਹੈ।”

“ਮਾ ਆਉਂਦੀ ਹੈ-ਆ ਕੇ ਕੁਝ ਨਾ ਕੁਝ ਕਹਿ ਕੇ ਚਲੇ ਜਾਂਦੀ ਹੈ। ਉਸ ਦਾ ਪਸੀਨੇ ਨਾਲ ਭਿਜਿਆ ਸਰੀਰ। ਗੱਚ ਗੱਚ ਹੋਏ ਕੱਪੜੇ ਮੈਨੂੰ ਨਜ਼ਰ ਆ ਰਹੇ ਹਨ। ਉਹ ਬੁੱਕ ਨਾਲ ਪਾਣੀ ਪੀਂਦੀ ਨਜ਼ਰ ਆਉਂਦੀ ਹੈ। ਉਸ ਦੇ ਖੁਸ਼ਕ ਬੁੱਲ੍ਹ ਸੁੱਕੇ ਬੁੱਲ੍ਹ ਤੇ ਮੁਰਝਾਇਆ ਚਿਹਰਾ ਦੇਖ ਕੇ ਮੈਨੂੰ ਡਰ ਜਿਹਾ ਲੱਗਣ ਲੱਗਦਾ ਹੈ। ਉਹ ਤਾਂ ਮਰ ਚੁੱਕੀ ਹੈ। ਉਸ ਨੂੰ ਅੱਧਾ ਮਨੁੱਖ ਕਿਉਂ ਕਹਿੰਦੇ ਹੈ ਪੂਰਾ ਕਿਉਂ ਨਹੀਂ?

Leave a Comment

Your email address will not be published. Required fields are marked *

Scroll to Top